ਦਿੱਲੀ :  ਇਕ ਪਾਸੇ ਝੁਕੀ ਹੋਈ 6 ਮੰਜ਼ਲਾਂ ਇਮਾਰਤ ਨੂੰ ਸੁੱਟਣ ਦੀ ਤਿਆਰੀ ''ਚ ਨਗਰ ਨਿਗਮ

2/22/2020 5:39:44 PM

ਨਵੀਂ ਦਿੱਲੀ— ਦੱਖਣੀ ਦਿੱਲੀ ਨਗਰ ਨਿਗਮ ਨੇ ਇਕ ਪਾਸੇ ਝੁਕੀ ਇਕ 6 ਮੰਜ਼ਲਾਂ ਇਮਾਰਤ ਨੂੰ ਸੁੱਟਣ ਦੀ ਤਿਆਰੀ ਕਰ ਲਈ ਹੈ। ਇਸ ਵਿਚ ਇਮਾਰਤ ਦੀ ਮਾਲਕਿਨ ਨੇ ਕਿਹਾ ਹੈ ਕਿ ਇਮਾਰਤ 'ਚ ਸਿਰਫ਼ ਇਕ ਮਾਮੂਲੀ ਦਰਾਰ ਹੈ ਅਤੇ ਉਸ ਨੂੰ ਸੁੱਟਣ ਦੀ ਜ਼ਰੂਰਤ ਨਹੀਂ ਹੈ। ਇਮਾਰਤ ਦੀ ਮਾਲਕਿਨ ਨੇ ਇਸ ਦੇ ਨਾਲ ਕਿਹਾ,''ਸਾਨੂੰ ਸਰਕਾਰ ਤੋਂ ਮੁਆਵਜ਼ਾ ਨਹੀਂ ਮਿਲਿਆ ਹੈ। ਸਾਡਾ ਸਾਰਾ ਸਾਮਾਨ ਹਾਲੇ ਵੀ ਇਮਾਰਤ ਦੇ ਅੰਦਰ ਹੈ।''

PunjabKesariਦੱਸਣਯੋਗ ਹੈ ਕਿ ਦੱਖਣੀ ਦਿੱਲੀ ਦੇ ਮੁਨਿਰਕਾ 'ਚ ਵੀਰਵਾਰ ਨੂੰ 6 ਮੰਜ਼ਲਾਂ ਇਮਾਰਤ ਇਕ ਪਾਸੇ ਝੁੱਕ ਗਈ ਸੀ। ਇਮਾਰਤ ਦੇ ਇਕ ਪਾਸੇ ਝੁੱਕਣ ਨਾਲ ਡਰ ਫੈਲ ਗਿਆ। ਪੁਲਸ 'ਚ ਦਰਜ ਰਿਪੋਰਟ ਅਨੁਸਾਰ, ਸਵੇਰੇ ਕਰੀਬ 5.30 ਵਜੇ ਇਮਾਰਤ ਇਕ ਪਾਸੇ ਝੁੱਕ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਰਵਾਨਾ ਹੋਈ ਅਤੇ ਇਮਾਰਤ 'ਚ ਰਹੇ ਰਹੇ ਕਰੀਬ 45 ਕਿਰਾਏਦਾਰਾਂ ਅਤੇ ਨੇੜੇ-ਤੇੜੇ ਰਹਿਣ ਵਾਲੇ ਕਰੀਬ 100 ਲੋਕਾਂ ਨੂੰ ਉੱਥੋਂ ਕੱਢਿਆ ਗਿਆ।

ਪੁਲਸ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਲੱਗਦੇ ਹੀ ਦਿੱਲੀ ਨਗਰ ਨਿਗਮ ਦੀਆਂ ਟੀਮਾਂ ਅਤੇ ਰਾਸ਼ਟਰੀ ਆਫਤ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੇ ਕਰਮਚਾਰੀਆਂ ਨਾਲ ਸਬ ਡਿਵੀਜਨਲ ਮੈਜਿਸਟਰੇਟ ਹਾਦਸੇ ਵਾਲੀ ਜਗ੍ਹਾ ਪੁੱਜੇ। ਪੁਲਸ ਅਨੁਸਾਰ ਇਕ ਪਾਸੇ ਝੁਕਣ ਵਾਲੀ ਇਹ ਇਮਾਰਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਉੱਤਰੀ ਗੇਟ ਦੇ ਸਾਹਮਣੇ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha