ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੇ ਪਲਾਂ ਨੂੰ ਕੈਦ ਕਰਨ ਵਾਲੀ CCTV ਫੁਟੇਜ ਆਈ ਸਾਹਮਣੇ

Wednesday, Nov 12, 2025 - 01:14 PM (IST)

ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੇ ਪਲਾਂ ਨੂੰ ਕੈਦ ਕਰਨ ਵਾਲੀ CCTV ਫੁਟੇਜ ਆਈ ਸਾਹਮਣੇ

ਨਵੀਂ ਦਿੱਲੀ : ਦਿੱਲੀ ਵਿਚ ਲਾਲ ਕਿਲ੍ਹੇ ਨੇੜੇ ਹੋਏ ਜ਼ੋਰਦਾਰ ਧਮਾਕੇ ਨੇ ਕਈਆਂ ਦੀ ਨੀਂਦ ਉੱਡਾ ਕੇ ਰੱਖ ਦਿੱਤੀ ਹੈ। ਬੁੱਧਵਾਰ ਨੂੰ ਦਿੱਲੀ ਵਿਖੇ ਹੋਏ ਇਸ ਧਮਾਕੇ ਦੇ ਪਲਾਂ ਨੂੰ ਰਿਕਾਰਡ ਕਰਨ ਵਾਲੀ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਦੱਸ ਦੇਈਏ ਕਿ ਧਮਾਕੇ ਦਾ ਭਿਆਨਕ ਦ੍ਰਿਸ਼ ਲਾਲ ਕਿਲ੍ਹੇ ਦੇ ਚੌਰਾਹੇ 'ਤੇ ਲਗਾਏ ਗਏ ਇਕ ਨਿਗਰਾਨੀ ਕੈਮਰੇ ਵਿਚ ਰਿਕਾਰਡ ਹੋਇਆ ਸੀ, ਜਿਸ ਨੂੰ ਦੇਖ ਤੁਹਾਡੇ ਹੋਸ਼ ਉੱਡ ਜਾਣਗੇ।

ਪੜ੍ਹੋ ਇਹ ਵੀ : Delhi Blast : ਦੀਵਾਲੀ ਤੇ 26 ਜਨਵਰੀ ਨੂੰ ਬੰਬ ਧਮਾਕਾ ਕਰਨ ਦੀ ਸੀ ਸਾਜ਼ਿਸ਼, ਜਾਂਚ 'ਚ ਸਨਸਨੀਖੇਜ਼ ਖੁਲਾਸਾ

ਦੱਸ ਦੇਈਏ ਕਿ ਧਮਾਕੇ ਦੀ ਮਿਲੀ ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਧਮਾਕੇ ਤੋਂ ਪਹਿਲਾਂ ਲਾਲ ਕਿਲ੍ਹੇ ਨੇੜੇ ਚੌਰਾਹੇ ਵਿਚ ਸੜਕ 'ਤੇ ਭਾਰੀ ਆਵਾਜਾਈ ਸੀ। ਇਸ ਦੌਰਾਨ ਵੱਡੀ ਗਿਣਤੀ ਵਿਚ ਵਾਹਨ ਉਕਤ ਸਥਾਨ ਤੋਂ ਲੰਘ ਰਹੇ ਸਨ ਕਿ ਅਚਾਨਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਧਰਤੀ ਕੰਬ ਗਈ। ਸੋਮਵਾਰ ਸ਼ਾਮ ਕਰੀਬ ਲਗਭਗ 6:50 ਵਜੇ ਧਮਾਕਾ ਹੋਣ ਕਾਰਨ ਇਕ ਲਾਲ ਗੁਬਾਰਾ ਫਟਣ ਵਰਗਾ ਦ੍ਰਿਸ਼ ਬਣ ਗਿਆ, ਜਿਸ ਤੋਂ ਬਾਅਦ ਉਕਤ ਸਥਾਨ 'ਤੇ ਮੌਜੂਦ ਲੋਕ ਡਰ ਕੇ ਦੌੜਨ ਲੱਗੇ। ਹਫ਼ੜਾ-ਦਫ਼ੜੀ ਮਚਣ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ। 

ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!

 

ਦੂਜੇ ਪਾਸੇ ਇਸ ਧਮਾਕੇ ਕਾਰਨ 12 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ ਹੋ ਗਏ। ਇਸ ਸੀਸੀਟੀਵੀ ਫੁਟੇਜ ਰਾਹੀਂ ਧਮਾਕੇ ਦੇ ਸਮੇਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਬਾਰੇ ਜਾਂਚਕਰਤਾਵਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਗੱਡੀ ਹਰਿਆਣਾ ਦੇ ਫਰੀਦਾਬਾਦ ਵਿੱਚ ਅਲ-ਫਲਾਹ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਉਮਰ ਨਬੀ ਚਲਾ ਰਹੇ ਸਨ। ਇਸ ਘਟਨਾ ਤੋਂ ਬਾਅਦ ਕਈ ਵਾਹਨਾਂ ਦੇ ਪਰਖੱਚੇ ਉੱਡ ਗਏ। 

ਪੜ੍ਹੋ ਇਹ ਵੀ : ਰਾਤੋ-ਰਾਤ ਚਮਕੀ ਕਿਸਾਨਾਂ ਦੀ ਕਿਸਮਤ, ਖੇਤਾਂ 'ਚੋਂ ਮਿਲੇ 5 ਕੀਮਤੀ ਹੀਰੇ, ਬਣੇ ਲੱਖਪਤੀ


author

rajwinder kaur

Content Editor

Related News