ਦਿੱਲੀ ਭਾਜਪਾ ਦਾ 'ਆਪ' 'ਤੇ ਹਮਲਾ, ਕੇਜਰੀਵਾਲ ਅਤੇ ਸਿਸੋਦੀਆ ਨੂੰ ਕਿਹਾ 'ਲੁਟੇਰਾ'

Sunday, Nov 13, 2022 - 01:29 PM (IST)

ਦਿੱਲੀ ਭਾਜਪਾ ਦਾ 'ਆਪ' 'ਤੇ ਹਮਲਾ, ਕੇਜਰੀਵਾਲ ਅਤੇ ਸਿਸੋਦੀਆ ਨੂੰ ਕਿਹਾ 'ਲੁਟੇਰਾ'

ਨਵੀਂ ਦਿੱਲੀ (ਵਾਰਤਾ)- ਦਿੱਲੀ ਭਾਜਪਾ ਨੇ ਐਤਵਾਰ ਨੂੰ 'ਘਪਲਿਆਂ' ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਫਿਲਮ 'ਲੁਟੇਰਾ' ਦਾ ਰੀਮੇਕ ਬਣਾ ਕੇ ਆਮ ਆਦਮੀ ਪਾਰਟੀ (ਆਪ) 'ਤੇ ਹਮਲਾ ਬੋਲਿਆ। ਸੋਸ਼ਲ ਮੀਡੀਆ ਦਾ ਸਭ ਤੋਂ ਚੰਗਾ ਉਪਯੋਗ ਕਰਦੇ ਹੋਏ ਦਿੱਲੀ ਭਾਜਪਾ ਹਮੇਸ਼ਾ ਵਿਰੋਧੀ ਧਿਰ 'ਤੇ ਹਮਲਾ ਕਰਨ ਅਤੇ ਲੋਕਾਂ ਵਿਸ਼ੇਸ਼ ਕਰ ਕੇ ਨੌਜਵਾਨਾਂ ਨਾਲ ਜੁੜਨ ਲਈ ਇਕ ਅਨੋਖਾ ਵਿਚਾਰ ਲੈ ਕੇ ਆਉਂਦੀ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲ ਨੇ ਕਿਹਾ,''ਦਿੱਲੀ 'ਚ ਹੁਣ 2013 ਤੋਂ ਬਹੁਤ ਲੰਬੇ ਸਮੇਂ ਤੋਂ 'ਲੁਟੇਰਾ' ਨਾਮ ਨਾਲ ਇਕ ਫਿਲਮ ਚੱਲ ਰਹੀ ਹੈ ਅਤੇ ਇਸ ਦੇ ਸੀਕੁਅਲ ਵੀ ਬਣ ਚੁੱਕੇ ਹਨ। ਫਿਲਮ ਦਾ ਨਿਰਦੇਸ਼ਨ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ ਅਤੇ ਇਸ ਦੇ ਨਿਰਮਾਤਾ ਸੁਕੇਸ਼ ਚੰਦਰਸ਼ੇਖਰ, ਸਟਾਰ ਕਾਸਟ 'ਚ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਕਈ ਹੋਰ ਮੰਤਰੀ ਸ਼ਾਮਲ ਹਨ। ਇਸ 'ਚ ਹਵਾਲਾ ਘਪਲਾ, ਲੁਟੇਰਾ, ਬੱਸ ਘਪਲਾ, ਕਲਾਸ ਰੂਮ ਘਪਨਾ, ਦਿੱਲੀ ਜਲ ਬੋਰਡ ਘਪਲਾ, ਤਿਹਾੜ ਦੇ ਅੰਦਰ ਦਾ ਘਪਲਾ ਵਰਗੇ ਕਈ ਸੀਕੁਅਲ ਸ਼ਾਮਲ ਹਨ। ਇਹ ਸਭ ਤੋਂ ਲੰਬੀ ਚੱਲਣ ਵਾਲੀ ਫਿਲਮ ਹੋ, ਜੋ ਦਿੱਲੀ 'ਚ 8-9  ਸਾਲਾਂ ਤੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਚੱਲ ਰਹੀ ਹੈ, ਕਿਉਂਕਿ ਉਨ੍ਹਾਂ ਨੂੰ ਫਿਲਮ ਬਹੁਤ ਪਸੰਦ ਹੈ ਅਤੇ ਉਹ ਹਰ ਜਗ੍ਹਾ ਫਿਲਮ ਦੇਖਦੇ ਹਨ। ਉਹ ਈ.ਡੀ. ਅਤੇ ਸੀ.ਬੀ.ਆਈ. 'ਚ ਵੀ ਪ੍ਰੋਡਕਸ਼ਨ ਫਿਲਮ ਦੇਖਦੇ ਹਨ।''

PunjabKesari

ਸਵਾਲ ਇਹ ਹੈ ਕਿ ਦਿੱਲੀ ਦੇ ਇਨ੍ਹਾਂ ਲੁਟੇਰਿਆਂ 'ਤੇ ਕਾਰਵਾਈ ਕਦੋਂ ਹੋਵੇਗੀ, ਮਨੀਸ਼ ਸਿਸੋਦੀਆ, ਜੋ ਗੈਰ-ਕਾਨੂੰਨੀ ਰੂਪ ਨਾਲ ਫਾਈਲਾਂ ਮੰਗਵਾ ਰਹੇ ਸਨ, ਦਿੱਲੀ ਦੇ ਲੁਟੇਰੇ ਸਤੇਂਦਰ ਜੈਨ 'ਤੇ ਕਦੋਂ ਕਾਰਵਾਈ ਹੋਵੇਗੀ, ਜੋ ਜੇਲ੍ਹ ਦੇ ਅੰਦਰ ਆਪਣੀ ਅਧਿਕਾਰਤ ਸ਼ਕਤੀ ਦਾ ਇਸਤੇਮਾਲ ਕਰਦੇ ਹੋਏ ਸੁਕੇਸ਼ ਚੰਦਰਸ਼ੇਖਰ ਤੋਂ ਪੈਸੇ ਵਸੂਲ ਰਹੇ ਹਨ। ਇਹ ਇਕ ਮਹਾਲੁਟੇਰਾ ਹੈ, ਜੋ ਇਕ ਮਹਾਠੱਗ ਸੁਕੇਸ਼ ਨੂੰ ਵੀ ਲੁੱਟ ਰਿਹਾ ਹੈ। ਇਨ੍ਹਾਂ ਸਵਾਲਾਂ ਦਾ ਜਵਾਬ ਕੇਜਰੀਵਾਲ ਨੂੰ ਦੇਣਾ ਚਾਹੀਦਾ ਹੈ, ਜੋ ਸ਼ਿਕਾਰ ਕਾਰਡ ਖੇਡ ਰਹੇ ਹਨ। ਭਾਜਪਾ ਬੁਲਾਰੇ ਨੇ ਕਿਹਾ,''ਇਹ ਇਕ ਸੋਸ਼ਲ ਮਡੀਆ ਮੁਹਿੰਮ ਹੈ। 'ਆਪ' ਵਲੋਂ ਬਦਨਾਮੀ, ਝੂਠ, ਗਲਤ ਸੂਚਨਾ, ਪ੍ਰਚਾਰ ਵਿਗਿਆਪਨ ਦਾ ਸੋਸ਼ਲ ਮੀਡੀਆ ਮੁਹਿੰਮ ਚਲਾਈ ਜਾ ਰਹੀ ਹੈ, ਜੋ ਕਮਜ਼ੋਰ ਕਰ ਰਿਹਾ ਹੈ ਅਤੇ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਦਿੱਲੀ ਵਾਸੀਆਂ ਨੇ ਆਪਣੇ ਲਈ ਕੁਝ ਨਹੀਂ ਕੀਤਾ ਹੈ।'' 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News