ਕੇਜਰੀਵਾਲ ਤੋਂ ਪੁੱਛ-ਗਿੱਛ ਨੂੰ ਲੈ ਕੇ CBI ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠੇ CM ਮਾਨ ਸਮੇਤ 'ਆਪ' ਆਗੂ
Sunday, Apr 16, 2023 - 04:24 PM (IST)
ਨਵੀਂ ਦਿੱਲੀ- ਆਬਕਾਰੀ ਨੀਤੀ ਮਾਮਲੇ 'ਚ ਐਤਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਜਾਂਚ ਏਜੰਸੀ CBI ਵਲੋਂ ਪੁੱਛ-ਗਿੱਛ ਖ਼ਿਲਾਫ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ 'ਆਪ' ਦੇ ਹੋਰ ਸੀਨੀਅਰ ਆਗੂ CBI ਦਫ਼ਤਰ ਬਾਹਰ ਧਰਨੇ 'ਤੇ ਬੈਠ ਗਏ। 'ਆਪ' ਦੇ ਸੀਨੀਅਰ ਆਗੂ ਰਾਘਵ ਚੱਢਾ, ਸੰਜੇ ਸਿੰਘ, ਆਤਿਸ਼ੀ, ਸੌਰਭ ਭਾਰਦਵਾਜ ਅਤੇ ਹੋਰ ਆਗੂ CBI ਦਫ਼ਤਰ ਦੇ ਬਾਹਰ ਧਰਨੇ ਪ੍ਰਦਰਸ਼ਨ 'ਚ ਸ਼ਾਮਲ ਹੋਏ।
ਇਹ ਵੀ ਪੜ੍ਹੋ- CM ਕੇਜਰੀਵਾਲ CBI ਦਫ਼ਤਰ ਪਹੁੰਚੇ, ਸ਼ਰਾਬ ਘਪਲੇ ਨੂੰ ਲੈ ਕੇ ਹੋਣਗੇ ਸਵਾਲ-ਜਵਾਬ
ਦਿੱਲੀ ਕੈਬਨਿਟ ਮੰਤਰੀ ਆਤਿਸ਼ੀ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਉਹ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਦੀ ਵਧਦੀ ਲੋਕਪ੍ਰਿਯਤਾ ਤੋਂ ਡਰੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਅਰਵਿੰਦ ਕੇਜਰੀਵਾਲ ਦੀ ਵਧਦੀ ਲੋਕਪ੍ਰਿਯਤਾ ਤੋਂ ਡਰੇ ਹੋਏ ਹਨ। ਇਹੀ ਕਾਰਨ ਹੈ ਕਿ 'ਆਪ' ਦੇ ਨੇਤਾਵਾਂ ਨੂੰ ਜੇਲ੍ਹ 'ਚ ਡੱਕਿਆ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਨੂੰ ਸੀ.ਬੀ.ਆਈ. ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਪੂਰਾ ਦੇਸ਼ ਕੇਜਰੀਵਾਲ ਨਾਲ ਹੈ।
ਇਹ ਵੀ ਪੜ੍ਹੋ- CBI ਦੇ ਸੰਮਨ ਮਗਰੋਂ ਬੋਲੇ ਕੇਜਰੀਵਾਲ- ਜੇ ਮੈਂ ਭ੍ਰਿਸ਼ਟ ਹਾਂ ਤਾਂ ਫਿਰ ਦੇਸ਼ 'ਚ ਕੋਈ ਵੀ ਈਮਾਨਦਾਰ ਨਹੀਂ
ਓਧਰ ਦਿੱਲੀ ਦੇ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਪੁਲਸ ਨੇ ਅਰਵਿੰਦ ਕੇਜਰੀਵਾਲ ਦੇ ਸਮਰਥਨ ਵਿਚ ਪ੍ਰਦਰਸ਼ਨ ਕਰ ਰਹੇ 1500 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਰਾਏ ਨੇ ਇਕ ਟਵੀਟ 'ਚ ਕਿਹਾ ਕਿ ਇਨ੍ਹਾਂ ਵਿਚੋਂ 1379 ਲੋਕਾਂ ਨੂੰ ਵੱਖ-ਵੱਖ ਥਾਣਿਆਂ ਵਿਚ ਰੱਖਿਆ ਗਿਆ ਹੈ ਅਤੇ ਹੋਰਨਾਂ ਨੂੰ ਬੱਸਾਂ 'ਚ ਲਿਜਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਕੇਜਰੀਵਾਲ ਦੇ ਹੱਕ ’ਚ ਨਿੱਤਰੇ ਬਿਹਾਰ ਦੇ CM ਨਿਤੀਸ਼, ਕਿਹਾ-ਉਹ ਖ਼ੁਦ ਦੇਣਗੇ ਮੂੰਹ-ਤੋੜ ਜਵਾਬ
ਦੱਸ ਦੇਈਏ ਕਿ ਕੇਜਰੀਵਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੰਤਰੀ ਅਤੇ 'ਆਪ' ਸੰਸਦ ਮੈਂਬਰ ਸੀ. ਬੀ. ਆਈ. ਦਫ਼ਤਰ ਗਏ ਸਨ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਆਪਣੀ ਰਿਹਾਇਸ਼ 'ਤੇ 'ਆਪ' ਦੇ ਸੀਨੀਅਰ ਆਗੂਆਂ ਨਾਲ ਇਕ ਉੱਚ ਪੱਧਰੀ ਬੈਠਕ ਕੀਤੀ ਸੀ। ਸੂਤਰਾਂ ਮੁਤਾਬਕ ਸੀ. ਬੀ. ਆਈ. ਵਲੋਂ ਕੇਜਰੀਵਾਲ ਤੋਂ ਪੁੱਛ-ਗਿੱਛ ਮਗਰੋਂ ਅਗਲੇ ਕਦਮ 'ਤੇ ਚਰਚਾ ਲਈ ਇਹ ਬੈਠਕ ਬੁਲਾਈ ਗਈ ਸੀ। ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਭਾਜਪਾ ਸਰਕਾਰ ਨੇ ਹੁਕਮ ਦਿੱਤਾ ਤਾਂ ਕੇਂਦਰੀ ਏਜੰਸੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ।
ਇਹ ਵੀ ਪੜ੍ਹੋ- ਅਰਵਿੰਦ ਕੇਜਰੀਵਾਲ ਦੇ CBI ਅੱਗੇ ਪੇਸ਼ ਹੋਣ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ
ਕੇਜਰੀਵਾਲ ਨੇ ਅੱਜ ਸਵੇਰੇ ਵੀਡੀਓ ਸੰਦੇਸ਼ ਵਿਚ ਕਿਹਾ ਕਿ ਸੀ. ਬੀ. ਆਈ. ਨੇ ਅੱਜ ਮੈਨੂੰ ਬੁਲਾਇਆ ਹੈ ਅਤੇ ਮੈਂ ਜ਼ਰੂਰ ਜਾਵਾਂਗਾ। ਉਹ ਬਹੁਤ ਤਾਕਤਵਰ ਹਨ, ਉਹ ਕਿਸੇ ਨੂੰ ਵੀ ਜੇਲ੍ਹ ਭੇਜ ਸਕਦੇ ਹਨ। ਜੇਕਰ ਭਾਜਪਾ ਨੇ ਸੀ. ਬੀ. ਆਈ. ਨੂੰ ਮੈਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਤਾਂ ਸੀ. ਬੀ. ਆਈ. ਸਪੱਸ਼ਟ ਰੂਪ ਨਾਲ ਉਨ੍ਹਾਂ ਦੇ ਨਿਰਦੇਸ਼ਾਂ ਦਾ ਪਾਲਣ ਕਰੇਗੀ। ਦੱਸ ਦੇਈਏ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਕੇਜਰੀਵਾਲ ਦੇ ਮੁੱਖ ਸਹਿਯੋਗੀ ਮਨੀਸ਼ ਸਿਸੋਦੀਆ ਆਬਕਾਰੀ ਨੀਤੀ ਮਾਮਲੇ 'ਚ ਬੇਨਿਯਮੀਆਂ ਨੂੰ ਲੈ ਕੇ ਜੇਲ੍ਹ ਵਿਚ ਬੰਦ ਹਨ। ਸੀ. ਬੀ. ਆਈ ਨੇ ਸਿਸੋਦੀਆ ਨੂੰ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿਚ 9 ਮਾਰਚ ਨੂੰ ਈ.ਡੀ ਨੇ ਤਿਹਾੜ ਜੇਲ੍ਹ 'ਚ ਕਈ ਘੰਟਿਆਂ ਦੀ ਪੁੱਛ-ਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ- CBI ਵਲੋਂ ਕੇਜਰੀਵਾਲ ਤੋਂ ਪੁੱਛ-ਗਿੱਛ, 'AAP' ਦੇ ਪ੍ਰਦਰਸ਼ਨ ਕਾਰਨ ਦਿੱਲੀ ਦੇ ਕਈ ਹਿੱਸਿਆਂ 'ਚ ਭਾਰੀ ਜਾਮ