ਦਿੱਲੀ : ਬਕਰੀਦ ਮੌਕੇ ਸਮੇਂ ਸਿਰ ਡਿਊਟੀ ''ਤੇ ਨਾ ਪਹੁੰਚਣ ਕਾਰਨ 36 ਪੁਲਸ ਮੁਲਾਜ਼ਮ ਕੀਤੇ ਗਏ ਮੁਅੱਤਲ

Saturday, Aug 01, 2020 - 02:20 PM (IST)

ਦਿੱਲੀ : ਬਕਰੀਦ ਮੌਕੇ ਸਮੇਂ ਸਿਰ ਡਿਊਟੀ ''ਤੇ ਨਾ ਪਹੁੰਚਣ ਕਾਰਨ 36 ਪੁਲਸ ਮੁਲਾਜ਼ਮ ਕੀਤੇ ਗਏ ਮੁਅੱਤਲ

ਨਵੀਂ ਦਿੱਲੀ- ਈਦ-ਉਲ-ਅਜਹਾ ਮੌਕੇ ਦਿੱਲੀ ਪੁਲਸ ਦੇ 36 ਕਰਮੀਆਂ ਨੂੰ ਸਮੇਂ ਸਿਰ ਡਿਊਟੀ 'ਤੇ ਨਹੀਂ ਪਹੁੰਚਣ ਕਾਰਨ ਮੁਅੱਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੁਅੱਤਲ ਪੁਲਸ ਮੁਲਾਜ਼ਮ ਉੱਤਰ ਪੱਛਮੀ ਜ਼ਿਲ੍ਹੇ 'ਚ ਤਾਇਨਾਤ ਸਨ। ਪੁਲਸ ਡਿਪਟੀ ਕਮਿਸ਼ਨਰ ਵਿਜਯੰਤ ਆਰੀਆ ਨੇ ਕਿਹਾ,''ਈਦ-ਉਲ-ਅਜਹਾ ਮੌਕੇ 'ਤੇ ਪੁਲਸ ਅਧਿਕਾਰੀਆਂ ਨੂੰ ਸਵੇਰੇ 5 ਵਜੇ ਰਿਪੋਰਟ ਕਰਨਾ ਸੀ ਪਰ 6.30 ਵਜੇ ਤੱਕ ਉਹ ਡਿਊਟੀ 'ਤੇ ਨਹੀਂ ਆਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ।'' ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਅਗਲੇ ਆਦੇਸ਼ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। 

ਕੋਰੋਨਾ ਆਫ਼ਤ ਕਾਰਨ ਜਾਮਾ ਮਸਜਿਦ 'ਚ ਨਮਾਜ ਅਦਾ ਕਰਨ ਆਏ ਲੋਕਾਂ ਨੂੰ ਵਾਰ-ਵਾਰ ਮਸਜਿਦ ਪ੍ਰਸ਼ਾਸਨ ਨੇ ਦੂਰੀ ਬਣਾ ਕੇ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ। ਜਾਮਾ ਮਸਜਿਦ 'ਚ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਥਰਮਲ ਸਕ੍ਰੀਨਿੰਗ ਕਰਨ ਦੇ ਬਾਅਦ ਹੀ ਲੋਕਾਂ ਨੂੰ ਮਸਜਿਦ 'ਚ ਪ੍ਰਵੇਸ਼ ਦਿੱਤਾ।


author

DIsha

Content Editor

Related News