ਦਿੱਲੀ ''ਚ ਫੜੇ ਗਏ ਬੱਬਰ ਖਾਲਸਾ ਇੰਟਰਨੈਸ਼ਨਲ ਦੇ 2 ਅੱਤਵਾਦੀ, ਲੁਧਿਆਣਾ ਦੇ ਹਨ ਵਸਨੀਕ

Monday, Sep 07, 2020 - 12:31 PM (IST)

ਦਿੱਲੀ ''ਚ ਫੜੇ ਗਏ ਬੱਬਰ ਖਾਲਸਾ ਇੰਟਰਨੈਸ਼ਨਲ ਦੇ 2 ਅੱਤਵਾਦੀ, ਲੁਧਿਆਣਾ ਦੇ ਹਨ ਵਸਨੀਕ

ਨਵੀਂ ਦਿੱਲੀ- ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ 2 ਖੂੰਖਾਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਉੱਤਰ-ਪੱਛਮੀ ਦਿੱਲੀ 'ਚ ਮੁਕਾਬਲੇ ਦੌਰਾਨ ਫੜੇ ਗਏ ਇਨ੍ਹਾਂ ਅੱਤਵਾਦੀਆਂ ਦੀ ਪਛਾਣ ਭੂਪੇਂਦਰ ਆਲਿਆਸ ਦਿਲਾਬਰ ਸਿੰਘ ਅਤੇ ਕੁਲਵੰਤ ਸਿੰਘ ਦੇ ਤੌਰ 'ਤੇ ਹੋਈ ਹੈ। ਉਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਦੋਵੇਂ ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੰਜਾਬ 'ਚ ਦੋਵੇਂ ਕਈ ਗੰਭੀਰ ਮਾਮਲਿਆਂ 'ਚ ਮੋਸਟ ਵਾਂਟੇਡ ਵੀ ਹਨ।

PunjabKesariਬੀ.ਕੇ.ਆਈ. ਨੂੰ ਬੱਬਰ ਖਾਲਸਾ ਵੀ ਕਿਹਾ ਜਾਂਦਾ ਹੈ। ਇਹ ਭਾਰਤ 'ਚ ਇਕ ਖਾਲਿਸਤਾਨੀ ਅੱਤਵਾਦੀ ਸੰਗਠਨ ਹੈ। ਭਾਰਤੀ ਅਤੇ ਬ੍ਰਿਟਿਸ਼ ਸਰਕਾਰ ਸਿੱਖ ਸੁਤੰਤਰ ਰਾਜ ਦੇ ਨਿਰਮਾਣ ਕਾਰਨ ਬੱਬਰ ਖਾਲਸਾ ਨੂੰ ਇਕ ਅੱਤਵਾਦੀ ਸਮੂਹ ਮੰਨਦਾ ਹੈ, ਜਦੋਂ ਕਿ ਇਸ ਦੇ ਸਮਰਥਕ ਇਸ ਨੂੰ ਪ੍ਰਤੀਰੋਧ ਅੰਦੋਲਨ ਮੰਨਦੇ ਹਨ।

ਬੱਬਰ ਖਾਲਸਾ ਇੰਟਰਨੈਸ਼ਨਲ 1978 'ਚ ਬਣਾਇਆ ਗਿਆ ਸੀ ਪਰ 1990 ਦੇ ਦਹਾਕੇ 'ਚ ਕਈ ਸੀਨੀਅਰ ਮੈਂਬਰ ਐਨਕਾਊਂਟਰ 'ਚ ਮਾਰੇ ਗਏ, ਜਿਸ ਤੋਂ ਬਾਅਦ ਇਸ ਅੱਤਵਾਦੀ ਸੰਗਠਨ ਦਾ ਪ੍ਰਭਾਵ ਘੱਟ ਗਿਆ ਸੀ। ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਕੈਨੇਡਾ, ਜਰਮਨੀ, ਭਾਰਤ ਅਤੇ ਯੂਨਾਈਟੇਡ ਕਿੰਗਡਮ ਸਮੇਤ ਕਈ ਦੇਸ਼ਾਂ 'ਚ ਇਕ ਅੱਤਵਾਦੀ ਸੰਗਠਨ ਦੇ ਰੂਪ 'ਚ ਨਾਮਜ਼ਦ ਕੀਤਾ ਗਿਆ ਹੈ।


author

DIsha

Content Editor

Related News