''ਹੋਰ ਲੜੋ ਆਪਸ ''ਚ...'', ਦਿੱਲੀ ਚੋਣ ਨਤੀਜਿਆਂ ਵਿਚਾਲੇ ਉਮਰ ਅਬਦੁੱਲਾ ਨੇ ਕਿਉਂ ਕਿਹਾ ਅਜਿਹਾ
Saturday, Feb 08, 2025 - 10:46 AM (IST)
![''ਹੋਰ ਲੜੋ ਆਪਸ ''ਚ...'', ਦਿੱਲੀ ਚੋਣ ਨਤੀਜਿਆਂ ਵਿਚਾਲੇ ਉਮਰ ਅਬਦੁੱਲਾ ਨੇ ਕਿਉਂ ਕਿਹਾ ਅਜਿਹਾ](https://static.jagbani.com/multimedia/2025_2image_10_43_532228126omar.jpg)
ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ 'ਚ ਵੋਟਾਂ ਦੀ ਗਿਣਤੀ ਜਾਰੀ ਹੈ। ਚੋਣ ਕਮਿਸ਼ਨ ਨੇ 70 ਸੀਟਾਂ ਦੇ ਰੁਝਾਨ ਜਾਰੀ ਕੀਤੇ ਹਨ। ਇਸ ਅਨੁਸਾਰ ਭਾਜਪਾ 41 ਅਤੇ ਆਮ ਆਦਮੀ ਪਾਰਟੀ (ਆਪ) 29 ਸੀਟਾਂ 'ਤੇ ਅੱਗੇ ਹੈ। ਚੋਣ ਕਮਿਸ਼ਨ ਅਨੁਸਾਰ ਵੀ ਰੁਝਾਨਾਂ 'ਚ ਭਾਜਪਾ ਨੂੰ ਬਹੁਮਤ ਮਿਲ ਰਿਹਾ ਹੈ। ਇਸ ਵਿਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ 'ਮਹਾਭਾਰਤ' ਸੀਰੀਅਲ ਦਾ ਇਕ ਸੀਨ ਸ਼ੇਅਰ ਕਰਦੇ ਹੋਏ ਅਬਦੁੱਲਾ ਨੇ ਸਿਰਫ਼ ਇੰਨਾ ਲਿਖਿਆ,''ਹੋਰ ਲੜੋ ਆਪਸ 'ਚ!''... ਸਾਫ਼ ਹੈ ਕਿ ਉਨ੍ਹਾਂ ਦਾ ਇਸ਼ਾਰਾ ਦਿੱਲੀ 'ਚ ਕਾਂਗਰਸ ਅਤੇ 'ਆਪ' ਦੇ ਵੱਖ-ਵੱਖ ਚੋਣ ਲੜਨ ਦੇ ਫ਼ੈਸਲੇ 'ਤੇ ਹੈ।
Aur lado aapas mein!!! https://t.co/f3wbM1DYxk pic.twitter.com/8Yu9WK4k0c
— Omar Abdullah (@OmarAbdullah) February 8, 2025
ਦੱਸਣਯੋਗ ਹੈ ਕਿ ਕਾਂਗਰਸ ਅਤੇ 'ਆਪ' 'ਇੰਡੀਆ' ਬਲਾਕ ਦਾ ਹਿੱਸਾ ਹੈ ਪਰ ਵਿਧਾਨ ਸਭਾ ਚੋਣਾਂ 'ਚ ਇਹ ਗਠਜੋੜ ਕੰਮ ਨਹੀਂ ਕਰਦਾ ਹੈ। ਪਹਿਲੇ ਹਰਿਆਣਾ ਅਤੇ ਫਿਰ ਦਿੱਲੀ 'ਚ ਕਾਂਗਰਸ ਅਤੇ 'ਆਪ' ਨੇ ਇਕ-ਦੂਜੇ ਖ਼ਿਲਾਫ਼ ਚੋਣਾਂ ਲੜੀਆਂ ਅਤੇ ਦੋਵੇਂ ਹੀ ਜਗ੍ਹਾ ਭਾਜਪਾ ਨੂੰ ਫਾਇਦਾ ਹੋਇਆ। ਦਿੱਲੀ 'ਚ 5 ਫਰਵਰੀ ਨੂੰ 79 ਸੀਟਾਂ 'ਤੇ 60.54 ਫੀਸਦੀ ਵੋਟਿੰਗ ਹੋਈ ਸੀ। 14 ਐਗਜ਼ਿਟ ਪੋਲ ਆਏ। 12 'ਚ ਭਾਜਪਾ ਅਤੇ 2 'ਚ ਕੇਜਰੀਵਾਲ ਦੀ ਸਰਕਾਰ ਬਣਨ ਦਾ ਅਨੁਮਾਨ ਜਤਾਇਆ ਗਿਆ। ਦੁਪਹਿਰ 12 ਵਜੇ ਤੱਕ ਦਿੱਲੀ 'ਚ ਕਿਸ ਦੀ ਸਰਕਾਰ ਬਣੇਗੀ, ਇਹ ਸਾਫ਼ ਹੋ ਜਾਵੇਗਾ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਦੇ ਅੰਕੜਿਆਂ 'ਚ ਭਾਜਪਾ ਨੂੰ ਬਹੁਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8