ਦਿੱਲੀ ਚੋਣਾਂ 2020 : ਕੁਮਾਰ ਵਿਸ਼ਵਾਸ ਨੇ ਕੱਸਿਆ ਕੇਜਰੀਵਾਲ ''ਤੇ ਤੰਜ਼

02/08/2020 12:47:15 PM

ਨਵੀਂ ਦਿੱਲੀ— ਦਿੱਲੀ 'ਚ ਵੋਟਿੰਗ ਦਰਮਿਆਨ ਕਵੀ ਅਤੇ ਸਾਬਕਾ ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ਨੇ 'ਆਪ' ਪਾਰਟੀ 'ਤੇ ਤੰਜ਼ ਕੱਸਿਆ। ਉਨ੍ਹਾਂ ਨੇ ਲੋਕਾਂ ਨੂੰ ਸਿੱਧੇ ਤੌਰ 'ਤੇ ਨਾ ਸਹੀ ਪਰ ਕੇਜਰੀਵਾਲ ਸਰਕਾਰ ਵਿਰੁੱਧ ਵੋਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਕਲੰਕ ਧੋਣ ਦਾ ਸਮਾਂ ਹੈ। ਦੱਸਣਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਕੁਮਾਰ ਵਿਸ਼ਵਾਸ ਦੇ ਭਾਜਪਾ 'ਚ ਜਾਣ ਦੀਆਂ ਖਬਰਾਂ ਆਈਆਂ ਸਨ ਪਰ ਫਿਰ ਉਨ੍ਹਾਂ ਨੇ ਖੁਦ ਇਸ ਦਾ ਖੰਡਨ ਕੀਤਾ ਸੀ। ਕੁਮਾਰ ਨੇ ਵਿਸ਼ਵਾਸ ਨੇ ਟਵੀਟ ਕਰ ਕੇ ਲਿਖਿਆ,''ਪਿਛਲੇ 5 ਸਾਲਾਂ ਦੇ ਕਲੰਕ ਧੋਣ ਦਾ ਸਮਾਂ ਹੈ ਦਿੱਲੀਵਾਲੋਂ।''

PunjabKesariਦਿੱਲੀ 'ਚ ਫਿਲਹਾਲ ਵੋਟਿੰਗ ਜਾਰੀ ਹੈ। ਵੋਟਿੰਗ ਦੌਰਾਨ ਦਿੱਲੀ ਵਾਲਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਰਹਿਣਗੀਆਂ ਕਿ 1977 ਦਾ 71.3 ਫੀਸਦੀ ਵੋਟਿੰਗ ਦਾ ਰਿਕਾਰਡ ਟੁੱਟੇਗਾ ਜਾਂ ਨਹੀਂ। 2015 ਦੀਆਂ ਚੋਣਾਂ 'ਚ 67.2 ਫੀਸਦੀ ਵੋਟ ਪਏ ਸਨ। 'ਆਪ' ਜਿੱਥੇ 70 'ਚੋਂ 67 ਸੀਟਾਂ ਪਾਉਣ ਦਾ ਪੁਰਾਣਾ ਰਿਕਾਰਡ ਦੋਹਰਾਉਣ ਦੀ ਕੋਸ਼ਿਸ਼ 'ਚ ਹੈ ਤਾਂ ਭਾਜਪਾ 21 ਸਾਲ ਬਾਅਦ ਦਿੱਲੀ ਦੀ ਸੱਤਾ 'ਚ ਵਾਪਸੀ ਲਈ ਪੂਰਾ ਜ਼ੋਰ ਲੱਗਾ ਰਹੀ ਹੈ। ਪਿਛਲੀ ਵਾਰ ਖਾਤਾ ਵੀ ਨਾ ਖੋਲ੍ਹ ਸਕੀ ਕਾਂਗਰਸ ਨੂੰ ਬਿਹਤਰ ਨਤੀਜਿਆਂ ਦੀ ਉਮੀਦ ਹੈ।


DIsha

Content Editor

Related News