ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਮਹਾਭਾਰਤ ਵਾਂਗ ''ਧਰਮ ਯੁੱਧ'' : ਕੇਜਰੀਵਾਲ
Monday, Nov 18, 2024 - 11:51 AM (IST)
ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੀ ਤੁਲਨਾ 'ਧਾਰਮਿਕ ਜੰਗ' ਨਾਲ ਕੀਤੀ ਹੈ। ਚਾਂਦਨੀ ਚੌਕ ਵਿਖੇ ਐਤਵਾਰ ਜ਼ਿਲਾ ਪੱਧਰੀ ਅਹੁਦੇਦਾਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਮਹਾਭਾਰਤ ਵਾਂਗ 'ਧਰਮ ਯੁੱਧ' ਹੈ। ਦੈਵੀ ਸ਼ਕਤੀਆਂ ਆਮ ਆਦਮੀ ਪਾਰਟੀ ਦੇ ਹੱਕ 'ਚ ਹਨ। ਉਨ੍ਹਾਂ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ 'ਚ ਪਾਰਟੀ ਦੀ ਜਿੱਤ ਦਾ ਹਵਾਲਾ ਦਿੱਤਾ। ਕੇਜਰੀਵਾਲ ਨੇ ਪਾਰਟੀ ਦੇ ਬੂਥ ਤੇ ਜ਼ਿਲਾ ਪੱਧਰ ਦੇ ਵਰਕਰਾਂ ਨੂੰ ਹਰ ਵੋਟਰ ਤੱਕ ਪਹੁੰਚਣ ਦੀ ਚੁਣੌਤੀ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ ਅਤੇ 'ਆਪ' ਦੇ ਸੰਦੇਸ਼ ਨੂੰ ਪਹੁੰਚਾਉਣ ਲਈ ਘੱਟੋ-ਘੱਟ 65,000 ਸਥਾਨਕ ਮੀਟਿੰਗਾਂ ਦੀ ਲੋੜ 'ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
'ਆਪ' ਦੀਆਂ ਪ੍ਰਾਪਤੀਆਂ ਦੀ ਯਾਦ ਦਿਵਾਉਂਦੇ ਹੋਏ ਕੇਜਰੀਵਾਲ ਨੇ ਦਿੱਲੀ ਦੀਆਂ ਕਾਲੋਨੀਆਂ 'ਚ 10,000 ਕਿਲੋਮੀਟਰ ਸੜਕਾਂ ਬਣਾਉਣ ਦਾ ਸਿਹਰਾ ਲਿਆ ਤੇ ਕਿਹਾ ਕਿ ਭਾਜਪਾ 20 ਸੂਬਿਆਂ 'ਚ ਵੀ ਇਸ ਪ੍ਰਾਪਤੀ ਦੀ ਬਰਾਬਰੀ ਨਹੀਂ ਕਰ ਸਕਦੀ ਜਿੱਥੇ ਉਹ ਸੱਤਾ 'ਚ ਹੈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਸੀਮਤ ਸਾਧਨਾਂ ਵਾਲੀ ਛੋਟੀ ਪਾਰਟੀ ਹਾਂ। ਭਾਜਪਾ ਕੋਲ ਬੇਅੰਤ ਪੈਸਾ ਅਤੇ ਸ਼ਕਤੀ ਹੈ, ਪਰ ਉਸ ਨੇ ਕਦੇ ਵੀ ਦਿੱਲੀ ਦੇ ਲੋਕਾਂ ਲਈ ਕੁਝ ਨਹੀਂ ਕੀਤਾ ਕਿਉਂਕਿ ਉਸ 'ਚ ਸੇਵਾ ਕਰਨ ਦੀ ਇੱਛਾ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8