ਇਸ ਵਾਰ ਦੀਆਂ ਵਿਧਾਨ ਸਭਾ ਚੋਣ ''ਚ ਦਿੱਲੀ ਦਾ ਦਿਲ ਜਿੱਤਣ ਦਾ ''ਸੁਨਹਿਰੀ ਮੌਕਾ'' : ਮੋਦੀ

Sunday, Jan 05, 2025 - 03:20 PM (IST)

ਇਸ ਵਾਰ ਦੀਆਂ ਵਿਧਾਨ ਸਭਾ ਚੋਣ ''ਚ ਦਿੱਲੀ ਦਾ ਦਿਲ ਜਿੱਤਣ ਦਾ ''ਸੁਨਹਿਰੀ ਮੌਕਾ'' : ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦਿੱਲੀ 'ਚ ਆਮ ਆਦਮੀ ਪਾਰਟੀ (ਆਪ) ਦੇ 10 ਸਾਲਾਂ ਦੇ ਸ਼ਾਸਨ ਨੂੰ 'ਆਫਤ' ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨੂੰ ਸੱਤਾ ਤੋਂ ਹਟਾਉਣ ਨਾਲ ਹੀ ਰਾਜਧਾਨੀ 'ਚ ਚੰਗਾ ਸ਼ਾਸਨ ਸਥਾਪਿਤ ਹੋਵੇਗਾ। ਰਾਜਧਾਨੀ ਦੇ ਰੋਹਿਣੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ‘ਪਰਿਵਰਤਨ ਰੈਲੀ’ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦਿੱਲੀ ਵਾਸੀਆਂ ਦਾ ਦਿਲ ਜਿੱਤਣ ਦਾ ‘ਸੁਨਹਿਰੀ ਮੌਕਾ’ ਦੱਸਿਆ ਅਤੇ ਲੋਕਾਂ ਨੂੰ ਦਿੱਲੀ ਨੂੰ 'ਆਪ-ਦਾ' ਤੋਂ ਆਜ਼ਾਦ ਕਰਵਾਉਣ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ - ਇਸ ਸਾਲ ਖ਼ੂਬ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ ਦੀਆਂ ਤਾਰੀਖ਼ਾਂ

ਉਨ੍ਹਾਂ ਕਿਹਾ, “ਦਿੱਲੀ ਨੇ ਪਿਛਲੇ 10 ਸਾਲਾਂ ਵਿੱਚ ਜਿਸ ਤਰ੍ਹਾਂ ਦੀ ਰਾਜ ਸਰਕਾਰ ਦੇਖੀ ਹੈ, ਉਹ ਕਿਸੇ ਆਫ਼ਤ ਤੋਂ ਘੱਟ ਨਹੀਂ। ਇਸ ਗੱਲ ਦਾ ਅਹਿਸਾਸ ਅੱਜ ਦਿੱਲੀ ਦੀ ਜਨਤਾ ਨੂੰ ਚੰਗੀ ਤਰ੍ਹਾਂ ਹੋ ਗਿਆ ਹੈ। ਇਸ ਲਈ ਹੁਣ ਦਿੱਲੀ ਵਿੱਚ ਇੱਕ ਹੀ ਆਵਾਜ਼ ਗੂੰਜ ਰਹੀ ਹੈ- 'ਆਪ-ਦਾ' ਬਰਦਾਸ਼ਤ ਨਹੀਂ ਕਰਾਂਗੇ... ਬਦਲ ਕੇ ਰਹਾਂਗੇ।'' ਪ੍ਰਧਾਨ ਮੰਤਰੀ ਨੇ ਵੋਟਰਾਂ ਨੂੰ ਕਿਹਾ ਕਿ ਉਹ ਦਿੱਲੀ ਦੇ ਉੱਜਵਲ ਭਵਿੱਖ ਲਈ ਭਾਜਪਾ ਨੂੰ ਮੌਕਾ ਦੇਣ, ਕਿਉਂਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਹੀ ਰਾਜਧਾਨੀ ਦਾ ਵਿਕਾਸ ਕਰ ਸਕਦੀ ਹੈ। ਉੱਤਰ-ਪੂਰਬੀ ਭਾਰਤ, ਉੜੀਸਾ, ਮਹਾਰਾਸ਼ਟਰ ਸਮੇਤ ਕਈ ਰਾਜਾਂ ਵਿੱਚ ਭਾਜਪਾ ਦੀ ਚੋਣ ਜਿੱਤ ਦਾ ਜ਼ਿਕਰ ਕਰਦਿਆਂ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਇਸ ਵਾਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵੀ ਭਾਜਪਾ ਦੀ ਜਿੱਤ ਹੋਵੇਗੀ।

ਇਹ ਵੀ ਪੜ੍ਹੋ - ਠੰਡ 'ਚ ਬੱਚਿਆਂ ਦੀਆਂ ਮੌਜਾਂ : 3 ਦਿਨ ਹੋਰ ਬੰਦ ਰਹਿਣਗੇ ਸਕੂਲ

ਉਨ੍ਹਾਂ ਕਿਹਾ, ''ਸਿਰਫ਼ ਭਾਜਪਾ ਹੀ ਦਿੱਲੀ ਨੂੰ ਵਿਸ਼ਵ ਦੀ ਸਰਵੋਤਮ ਰਾਜਧਾਨੀ ਹੋਣ ਦਾ ਮਾਣ ਦੇ ਸਕਦੀ ਹੈ। ਭਾਜਪਾ ਨੇ ਆਪਣੇ ਬਿਹਤਰੀਨ ਉਮੀਦਵਾਰ ਖੜ੍ਹੇ ਕੀਤੇ ਹਨ। ਮੈਂ ਸਾਰੇ ਉਮੀਦਵਾਰਾਂ ਨੂੰ ਇਹ ਵੀ ਦੱਸਾਂਗਾ ਕਿ ਦਿੱਲੀ ਵਾਸੀਆਂ ਦਾ ਦਿਲ ਜਿੱਤਣ ਦਾ ਇਹ ਸੁਨਹਿਰੀ ਮੌਕਾ ਹੈ। ਤੁਸੀਂ ਇਕਜੁੱਟ ਹੋ ਕੇ ਦਿੱਲੀ ਨੂੰ 'ਆਪ-ਦਾ' ਤੋਂ ਆਜ਼ਾਦ ਕਰੋ।'' ਮੋਦੀ ਨੇ ਕਿਹਾ ਕਿ ਜਿਸ 'ਆਪ-ਦਾ' ਸਰਕਾਰ ਕੋਲ ਦਿੱਲੀ ਲਈ ਕੋਈ ਵਿਜ਼ਨ ਨਹੀਂ ਅਤੇ ਜਿਸ ਨੂੰ ਦਿੱਲੀ ਦੀ ਕੋਈ ਪਰਵਾਹ ਨਹੀਂ ਹੈ, ਉਹ ਦਿੱਲੀ ਦੇ ਲੋਕਾਂ ਦਾ ਵਿਕਾਸ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਅੱਜ ਵੀ ਦਿੱਲੀ ਨੂੰ ਆਧੁਨਿਕ ਬਣਾਉਣ ਦਾ ਸਾਰਾ ਕੰਮ ਕੇਂਦਰ ਦੀ ਭਾਜਪਾ ਸਰਕਾਰ ਕਰ ਰਹੀ ਹੈ।

ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News