ਕਿਸਾਨਾਂ ਨੂੰ ਨਹੀਂ ਸਾੜਨੀ ਪਵੇਗੀ ਪਰਾਲੀ, ਕੇਜਰੀਵਾਲ ਸਰਕਾਰ ਲਿਆ ਰਹੀ ਹੈ ਇਹ ਸਕੀਮ

09/30/2020 6:19:52 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਖੇਤਾਂ 'ਚ ਪਰਾਲੀ ਸਾੜਨ ਦੀ ਜ਼ਰੂਰਤ ਨੂੰ ਘੱਟ ਕਰਨ ਲਈ ਇਕ ਤਕਨੀਕ ਦੀ ਵਰਤੋਂ ਕਰੇਗੀ। ਇਸ ਤਕਨੀਕ ਦੀ ਵਰਤੋਂ ਕਰ ਕੇ ਖੇਤੀਬਾੜੀ ਮਿਸ਼ਰਨ (ਐਗਰੀ ਮਿਕਸ) ਬਣਾਉਣ ਲਈ 5 ਅਕਤੂਬਰ ਤੋਂ ਪੂਸਾ ਖੋਜ ਸੰਸਥਾ ਨਾਲ ਕੰਮ ਕਰੇਗੀ। ਉਨ੍ਹਾਂ ਨੇ ਇਕ ਆਨਲਾਈਨ ਬ੍ਰੀਫਿੰਗ 'ਚ ਕਿਹਾ ਕਿ 'ਐਗਰੀ ਮਿਕਸ ਕੈਪਸੂਲ' ਬਣਾਉਣ ਦਾ ਕੰਮ 12-13 ਅਕਤੂਬਰ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ,''ਅਸੀਂ ਕਿਸਾਨਾਂ ਦੇ ਘਰਾਂ 'ਚ ਜਾਵਾਂਗੇ ਅਤੇ ਜੇਕਰ ਉਹ ਤਿਆਰ ਹਨ ਤਾਂ ਅਸੀਂ ਇਸ ਮਿਸ਼ਰਨ ਦਾ ਛਿੜਕਾਅ ਕਰਨਗੇ। ਮਿਸ਼ਰਨ ਪਰਾਲੀ ਨੂੰ ਨਰਮ ਕਰੇਗਾ ਅਤੇ ਹੌਲੀ-ਹੌਲੀ ਇਸ ਨੂੰ ਖਾਦ 'ਚ ਬਦਲ ਦੇਵੇਗਾ।''

ਕੇਜਰੀਵਾਲ ਨੇ ਕਿਹਾ,''ਇਸ ਨਾਲ ਉਤਪਾਦਕਤਾ ਵਧਾਉਣ ਤੋਂ ਇਲਾਵਾ, ਖੇਤੀਬਾੜੀ ਭੂਮੀ 'ਚ ਖਾਦ ਦੀ ਵਰਤੋਂ 'ਚ ਕਮੀ ਆਏਗੀ।'' ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਸੀ ਕਿ ਇਹ ਯਕੀਨੀ ਕੀਤਾ ਜਾਵੇ, ਇਸ ਤਰੀਕੇ ਨੂੰ ਹੋਰ ਸੂਬਾ ਸਰਕਾਰਾਂ ਵੀ ਲਾਗੂ ਕਰਨ। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) 'ਚ ਪਰਾਲੀ ਸਾੜੀ ਜਾਣੀ ਹਰ ਸਾਲ ਵਿਸ਼ੇਸ਼ ਕਰ ਕੇ ਸਰਦੀ ਦੇ ਮਹੀਨਿਆਂ 'ਚ ਪ੍ਰਦੂਸ਼ਣ ਦਾ ਇਕ ਪ੍ਰਮੁੱਖ ਕਾਰਨ ਹੈ। ਉਨ੍ਹਾਂ ਨੇ ਕਿਹਾ,''ਕੋਰੋਨਾ ਵਾਇਰਸ ਦੇ ਸਮੇਂ ਪ੍ਰਦੂਸ਼ਣ ਖਤਰਨਾਕ ਹੋ ਸਕਦਾ ਹੈ ਅਤੇ ਸੂਬਾ ਸਰਕਾਰਾਂ ਨੂੰ ਹੱਲ ਲੱਭਣ ਦੀ ਦਿਸ਼ਾ 'ਚ ਕੰਮ ਕਰਨਾ ਚਾਹੀਦਾ। ਪੂਸਾ ਖੋਜ ਸੰਸਥਾ ਨੇ ਇਕ ਕਿਫ਼ਾਇਤੀ ਹੱਲ ਲੱਭਿਆ ਹੈ।''

 


DIsha

Content Editor

Related News