CM ਕੇਜਰੀਵਾਲ ਦਾ ਐਲਾਨ, ਦਿੱਲੀ ''ਚ 24 ਮਈ ਤੱਕ ਵਧਾਇਆ ਗਿਆ ਲਾਕਡਾਊਨ

Sunday, May 16, 2021 - 12:38 PM (IST)

CM ਕੇਜਰੀਵਾਲ ਦਾ ਐਲਾਨ, ਦਿੱਲੀ ''ਚ 24 ਮਈ ਤੱਕ ਵਧਾਇਆ ਗਿਆ ਲਾਕਡਾਊਨ

ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਕੋਰੋਨਾ ਦਾ ਸੰਕਰਮਣ ਹੁਣ ਕਮਜ਼ੋਰ ਪੈਣ ਲੱਗਾ ਹੈ ਪਰ ਇਸ ਨਾਲ ਹੋ ਰਹੀਆਂ ਮੌਤਾਂ ਦਾ ਅੰਕੜਾ ਹਾਲੇ ਵੀ 300 ਦੇ ਨੇੜੇ-ਤੇੜੇ ਬਣਿਆ ਹੋਇਆ ਹੈ। ਇਸ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਲੱਗੇ ਲਾਕਡਾਊਨ ਦੀ ਮਿਆਦ ਇਕ ਹਫ਼ਤਾ ਹੋਰ ਵਧਾ ਦਿੱਤੀ ਹੈ। ਹੁਣ ਦਿੱਲੀ 'ਚ ਸੋਮਵਾਰ ਯਾਨੀ 24 ਮਈ ਦੀ ਸਵੇਰ ਤੱਕ ਲਾਕਡਾਊਨ ਰਹੇਗਾ। ਕੇਜਰੀਵਾਲ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਦਿੱਲੀ 'ਚ ਲਾਕਡਾਊਨ ਇਕ ਹਫ਼ਤੇ ਲਈ ਹੋਰ ਵਧਾਇਆ ਜਾ ਰਿਹਾ ਹੈ। 

 

#WATCH | Delhi Chief Minister Arvind Kejriwal says, "We are extending the lockdown for one more week. Instead of tomorrow, lockdown is extended till next Monday, 5 am in Delhi." pic.twitter.com/Z7cO361LlR

— ANI (@ANI) May 16, 2021

ਦੱਸਣਯੋਗ ਹੈ ਕਿ ਕੋਰੋਨਾ ਦੇ ਕਹਿਰ ਕਾਰਨ ਦਿੱਲੀ 'ਚ ਬੀਤੀ 19 ਅਪ੍ਰੈਲ ਤੋਂ ਲਾਕਡਾਊਨ ਲੱਗਾ ਹੋਇਆ ਹੈ। ਫਿਲਹਾਲ ਦਿੱਲੀ 'ਚ 17 ਮਈ ਸਵੇਰੇ 5 ਵਜੇ ਲਾਕਡਾਊਨ ਸੀ, ਜਿਸ ਨੂੰ ਕੇਜਰੀਵਾਲ ਨੇ 24 ਮਈ ਦੀ ਸਵੇਰ ਤੱਕ ਵਧਾ ਦਿੱਤਾ ਹੈ। ਆਨਲਾਈਨ ਸਰਵੇ ਅਨੁਸਾਰ ਵੀ ਜ਼ਿਆਦਾਤਰ ਦਿੱਲੀ ਵਾਲੇ ਚਾਹੁੰਦੇ ਸਨ ਕਿ ਲਾਕਡਾਊਨ ਦੀ ਮਿਆਦ ਘੱਟੋ-ਘੱਟ ਇਕ ਹਫ਼ਤੇ ਹੋਰ ਵਧਾਈ ਜਾਵੇ। ਰਾਜਧਾਨੀ ਦਿੱਲੀ 'ਚ ਕੋਰੋਨਾ ਦਾ ਕਹਿਰ ਹੌਲੀ-ਹੌਲੀ ਘੱਟ ਹੋ ਰਿਹਾ ਹੈ। ਸ਼ਨੀਵਾਰ ਨੂੰ ਇੱਥੇ ਕੋਰੋਨਾ ਦੇ 6,430 ਨਵੇਂ ਮਰੀਜ਼ ਮਿਲੇ ਹਨ, ਉੱਥੇ ਹੀ 337 ਮਰੀਜ਼ਾਂ ਨੂੰ ਆਪਣੀ ਜਾਨ ਗੁਆਉਣੀ ਪਈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਬੋਲੇ ਕੇਜਰੀਵਾਲ- ਇਹ ਸਮਾਂ ਉਂਗਲੀ ਚੁੱਕਣ ਦਾ ਨਹੀਂ, ਇਕ-ਦੂਜੇ ਨੂੰ ਸਹਾਰਾ ਦੇਣ ਦਾ ਹੈ


author

DIsha

Content Editor

Related News