ਦਿੱਲੀ ਨੂੰ ਬਚਾਉਣਾ ਹੈ ਤਾਂ ਫੌਜ ਨੂੰ ਕਰੋ ਤਾਇਨਾਤ : ਓਵੈਸੀ

02/25/2020 5:03:23 PM

ਨਵੀਂ ਦਿੱਲੀ— ਦਿੱਲੀ 'ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ ਦੇ ਨਾਂ 'ਤੇ ਹੋ ਰਹੀ ਹਿੰਸਾ ਦੇ ਅੱਗੇ ਪੁਲਸ ਬੇਹੱਦ ਅਸਹਾਏ ਨਜ਼ਰ ਆ ਰਹੀ ਹੈ। ਅਜਿਹੇ 'ਚ ਲੋਕਾਂ ਦੀ ਜ਼ੁਬਾਨ 'ਤੇ ਆਰਮੀ (ਫੌਜ) ਦਾ ਬਦਲ ਆਉਣ ਲੱਗਾ ਹੈ। ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਦੇ ਚੀਫ ਅਸਦੁਦੀਨ ਓਵੈਸੀ ਨੇ  ਵੀ ਨਾਰਥ ਈਸਟ (ਉੱਤਰ-ਪੂਰਬੀ) ਦਿੱਲੀ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਸ ਨੂੰ ਫੌਜ ਦੇ ਹਵਾਲੇ ਕਰਨ ਦੀ ਸਲਾਹ ਦਿੱਤੀ ਹੈ। ਓਵੈਸੀ ਨੇ ਕਿਹਾ,''ਉੱਤਰ-ਪੂਰਬੀ ਦਿੱਲੀ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਜੇਕਰ ਪ੍ਰਧਾਨ ਮੰਤਰੀ ਦਫ਼ਤਰ ਫਿਰ ਤੋਂ ਸ਼ਾਂਤੀ ਚਾਹੁੰਦਾ ਹੈ ਤਾਂ ਇਸ ਖੇਤਰ ਨੂੰ ਫੌਜ ਦੇ ਹਵਾਲੇ ਕਰ ਦੇਣਾ ਚਾਹੀਦਾ। ਪੁਲਸ ਵਾਲਿਆਂ ਨੇ ਆਪਣੀ ਡਿਊਟੀ 'ਚ ਲਾਪਰਵਾਹੀ ਦਿਖਾਈ ਅਤੇ ਭੀੜ ਨਾਲ ਨਜ਼ਰ ਆਈ। ਜ਼ਿੰਦਗੀਆਂ ਨੂੰ ਸੁਰੱਖਿਅਤ ਕਰਨ ਦਾ ਇਕ ਮਾਤਰ ਉਪਾਅ ਹੁਣ ਖੇਤਰ ਨੂੰ ਫੌਜ ਦੇ ਹਵਾਲੇ ਕਰ ਦੇਣਾ ਹੀ ਹੈ।''

ਦੱਸਣਯੋਗ ਹੈ ਕਿ ਉੱਤਰ-ਪੂਰਬੀ ਦਿੱਲੀ 'ਚ ਭਜਨਪੁਰਾ ਚੌਕ ਨੇੜੇ 2 ਭਾਈਚਾਰਿਆਂ ਦਰਮਿਆਨ ਫਿਰ ਤੋਂ ਪੱਥਰਬਾਜ਼ੀ ਸ਼ੁਰੂ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਨੇੜਲੇ ਖੇਤਰ 'ਚ ਤਣਾਅ ਵਧ ਗਿਆ ਹੈ। ਦੱਸਣਯੋਗ ਹੈ ਕਿ ਫੌਜ ਦੇ ਹੱਥਾਂ 'ਚ ਸੌਂਪਣ ਨੂੰ ਲੈ ਕੇ ਸਵਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਕੀਤਾ ਗਿਆ ਸੀ। ਇਸ 'ਤੇ ਉਨ੍ਹਾਂ ਨੇ ਕਿਹਾ ਸੀ,''ਜੇਕਰ ਇਸ ਦੀ ਜ਼ਰੂਰਤ ਪਵੇਗੀ ਤਾਂ ਯਕੀਨੀ ਤੌਰ 'ਤੇ ਅਜਿਹਾ ਕੀਤਾ ਜਾਵੇਗਾ ਪਰ ਫਿਲਹਾਲ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸਾਨੂੰ ਭਰੋਸਾ ਦਿੱਤਾ ਗਿਆ ਹੈ ਕਿ ਜ਼ਰੂਰਤ ਅਨੁਸਾਰ ਪੂਰੀ ਗਿਣਤੀ 'ਚ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ।''


DIsha

Content Editor

Related News