ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਦਿੱਲੀ ਏਅਰਪੋਰਟ ਅਥਾਰਟੀ ਨੇ ਯਾਤਰੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ

02/13/2024 10:22:04 AM

ਨਵੀਂ ਦਿੱਲੀ- ਦਿੱਲੀ ਹਵਾਈ ਅੱਡੇ ਨੇ 13 ਫਰਵਰੀ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਸ਼ੁਰੂ ਹੋ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਯਾਤਰੀਆਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਦਿੱਲੀ ਹਵਾਈ ਅੱਡੇ ਦੇ ਬਿਆਨ 'ਚ ਕਿਹਾ ਗਿਆ ਹੈ, “ਕਿਰਪਾ ਕਰਕੇ ਧਿਆਨ ਦਿਓ ਕਿ 13.02.2024 ਤੋਂ ਸ਼ੁਰੂ ਹੋਣ ਵਾਲੇ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਟ੍ਰੈਫਿਕ ਡਾਇਵਰਟ ਪ੍ਰਭਾਵੀ ਰਹੇਗਾ। ਵਪਾਰਕ ਵਾਹਨਾਂ ਲਈ ਆਵਾਜਾਈ ਪਾਬੰਦੀਆਂ ਅਤੇ ਬਦਲਾਅ 12.02.2024 ਤੋਂ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਕਿਸਾਨਾਂ ਦੇ 'ਦਿੱਲੀ ਕੂਚ' ਨੂੰ ਰੋਕਣ ਲਈ ਸ਼ੰਭੂ ਬਾਰਡਰ 'ਤੇ ਪੁਲਸ ਨੇ ਛੱਡੇ ਹੰਝੂ ਗੈਸ ਦੇ ਗੋਲੇ (ਵੀਡੀਓ)

ਏਅਰਪੋਰਟ ਅਥਾਰਟੀ ਨੇ ਐਡਵਾਈਜ਼ਰੀ 'ਚ ਕਿਹਾ ਹੈ ਕਿ ਪੰਜਾਬ, ਹਰਿਆਣਾ ਅਤੇ ਯੂ.ਪੀ. ਦੇ ਕਿਸਾਨਾਂ ਦੇ ਦਿੱਲੀ ਮਾਰਚ ਦੇ ਮੱਦੇਨਜ਼ਰ ਏਅਰਪੋਰਟ ਜਾਣ ਵਾਲੇ ਯਾਤਰੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਯਾਤਰੀਆਂ ਨੂੰ ਏਅਰਪੋਰਟ ਟਰਮੀਨਲ-1 ਲਈ ਦਿੱਲੀ ਮੈਟਰੋ ਮੈਜੈਂਟਾ ਲਾਈਨ ਅਤੇ ਟਰਮੀਨਲ-3 ਲਈ ਏਅਰਪੋਰਟ ਮੈਟਰੋ ਦਾ ਸੁਵਿਧਾਜਨਕ ਆਵਾਜਾਈ ਵਿਕਲਪਾਂ ਵਜੋਂ ਲਾਭ ਲੈਣਾ ਚਾਹੀਦਾ ਹੈ।

 

ਦਿੱਲੀ ਏਅਰਪੋਰਟ ਪ੍ਰਸ਼ਾਸਨ ਮੁਤਾਬਕ ਵਪਾਰਕ ਵਾਹਨਾਂ ਲਈ ਟ੍ਰੈਫਿਕ ਪਾਬੰਦੀਆਂ ਅਤੇ ਬਦਲਾਅ 12 ਫਰਵਰੀ ਤੋਂ ਲਾਗੂ ਹਨ। ਅਸੀਂ ਯਾਤਰੀਆਂ ਨੂੰ ਸੁਵਿਧਾਜਨਕ ਆਵਾਜਾਈ ਵਿਕਲਪਾਂ ਵਜੋਂ ਏਅਰਪੋਰਟ ਟਰਮੀਨਲ 1 ਲਈ ਮੈਜੈਂਟਾ ਲਾਈਨ ਅਤੇ ਟਰਮੀਨਲ 3 ਲਈ ਏਅਰਪੋਰਟ ਮੈਟਰੋ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਾਂ।

ਇਹ ਵੀ ਪੜ੍ਹੋ- ਕਿਸਾਨਾਂ ਦਾ 'ਦਿੱਲੀ ਚਲੋ ਮਾਰਚ'; ਸਰਹੱਦਾਂ 'ਤੇ ਸਖ਼ਤੀ, ਤਸਵੀਰਾਂ 'ਚ ਵੇਖੋ ਪੁਲਸ ਦੀ ਸਖ਼ਤ ਪਹਿਰੇਦਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News