22 ਜੁਲਾਈ ਤੋਂ ਮੁੜ ਤੋਂ ਖੁੱਲ੍ਹੇਗਾ ਦਿੱਲੀ ਹਵਾਈ ਅੱਡੇ ਦਾ T2 ਟਰਮੀਨਲ, ਕੋਰੋਨਾ ਕਾਰਨ ਸੀ ਬੰਦ

07/17/2021 3:55:09 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਕੌਮਾਂਤਰੀ ਹਵਾਈ ਅੱਡੇ ਦਾ ਟੀ-2 ਟਰਮੀਨਲ 22 ਜੁਲਾਈ ਤੋਂ ਮੁੜ ਖੋਲ੍ਹਿਆ ਜਾਵੇਗਾ। ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕਾਰਨ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਵਿਚ ਗਿਰਾਵਟ ਆਉਣ ਕਰ ਕੇ ਬੰਦ ਹੋਣ ਦੇ ਦੋ ਮਹੀਨੇ ਬਾਅਦ ਇਹ ਮੁੜ ਤੋਂ ਖੋਲ੍ਹਿਆ ਜਾਵੇਗਾ। ਦਿੱਲੀ ਹਵਾਈ ਅੱਡੇ ਦੇ ਆਪਰੇਟਰ ਡਾਇਲ ਨੇ ਇਕ ਬਿਆਨ ਵਿਚ ਕਿਹਾ ਕਿ 22 ਜੁਲਾਈ ਤੋਂ ਟੀ-2 ’ਤੇ ਹਰ ਦਿਨ ਲੱਗਭਗ 200 ਉਡਾਣਾਂ ਦੀ ਆਵਾਜਾਈ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਅਤੇ ਅਗਸਤ ਦੇ ਅਖ਼ੀਰ ਤੱਕ ਉਡਾਣਾਂ ਦੀ ਆਵਾਜਾਈ ਨੂੰ ਵਧਾ ਕੇ ਕਰੀਬ 280 ਤੱਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦੇ 38,079 ਨਵੇਂ ਮਾਮਲੇ, ਸਿਹਤਮੰਦ ਹੋਣ ਵਾਲਿਆਂ ਦੀ ਦਰ 97.31 ਫ਼ੀਸਦੀ

ਅਜੇ ਦਿੱਲੀ ਹਵਾਈ ਅੱਡੇ ਦੇ ਸਿਰਫ ਟੀ-3 ਟਰਮੀਨਲ ’ਤੇ ਜਹਾਜ਼ਾਂ ਦਾ ਸੰਚਾਲਨ ਹੋ ਰਿਹਾ ਹੈ। ਦਿੱਲੀ ਕੌਮਾਂਤਰੀ ਹਵਾਈ ਅੱਡਾ ਲਿਮਟਿਡ (ਡਾਇਲ) ਨੇ ਕਿਹਾ ਕਿ ਟੀ-3 ਟਰਮੀਨਲ ’ਤੇ ਇੰਡੀਗੋ ਦੀਆਂ 2000-2999 ਸੀਰੀਜ਼ ਦੀਆਂ ਉਡਾਣਾਂ ਨਾਲ ਸੰਚਾਲਨ ਫਿਰ ਤੋਂ ਸ਼ੁਰੂ ਹੋ ਜਾਵੇਗਾ ਅਤੇ ਗੋ-ਏਅਰ ਦਾ ਸੰਚਾਲਨ ਪੂਰੀ ਤਰ੍ਹਾਂ ਸ਼ੁਰੂ ਹੋ ਜਾਵੇਗਾ ਅਤੇ ਸ਼ੁਰੂਆਤੀ ਪੜਾਅ ’ਚ ਕਰੀਬ 25 ਹਜ਼ਾਰ ਯਾਤਰੀਆਂ ਦੇ ਯਾਤਰਾ ਕਰਨ ਦੀ ਉਮੀਦ ਹੈ। 

ਇਹ ਵੀ ਪੜ੍ਹੋ : ਵੱਡੀ ਆਬਾਦੀ ਲਈ ਖਤਰਾ ਹੈ ਡੈਲਟਾ ਵੇਰੀਐਂਟ, ਦੁਨੀਆ ’ਚ ਫਿਰ ਦੇ ਰਿਹੈ ਤਾਲਾਬੰਦੀ ਦੀ ਦਸਤਕ

ਬਿਆਨ ਵਿਚ ਕਿਹਾ ਗਿਆ ਹੈ ਕਿ ਦਿੱਲੀ ਹਵਾਈ ਅੱਡੇ ’ਤੇ ਤਾਲਾਬੰਦੀ ਅਤੇ ਇਸ ਸਾਲ ਜੂਨ ਤੋਂ ਬਾਅਦ ਵੱਖ-ਵੱਖ ਸੂਬਿਆਂ ਵਲੋਂ ਯਾਤਰਾ ਨਿਯਮਾਂ ਵਿਚ ਛੋਟ ਦਿੱਤੇ ਜਾਣ ਮਗਰੋਂ ਯਾਤਰੀਆਂ ਦੀ ਗਿਣਤੀ ਵਿਚ ਹੌਲੀ-ਹੌਲੀ ਵਾਧਾ ਵੇਖਿਆ ਗਿਆ। ਜਿਸ ਤੋਂ ਬਾਅਦ ਟੀ-2 ’ਤੇ ਜਹਾਜ਼ਾਂ ਦਾ ਸੰਚਾਲਨ ਬਹਾਲ ਕਰਨ ਦਾ ਫ਼ੈਸਲਾ ਲਿਆ ਗਿਆ। ਦੱਸ ਦੇਈਏ ਕਿ 18 ਮਈ ਨੂੰ ਟੀ-2 ਟਰਮੀਨਲ ਨੂੰ ਬੰਦ ਕਰ ਦਿੱਤਾ ਗਿਆ ਸੀ। ਵੱਖ-ਵੱਖ ਸੂਬਿਆਂ ਵਲੋਂ ਤਾਲਾਬੰਦੀ ਅਤੇ ਯਾਤਰਾ ਮਾਪਦੰਡਾਂ ’ਚ ਯਾਤਰੀ ਛੋਟ ਤੋਂ ਬਾਅਦ ਇਸ ਨੂੰ ਖੋਲ੍ਹਿਆ ਜਾਵੇਗਾ।


Tanu

Content Editor

Related News