ਉੱਡਦੇ ਜਹਾਜ਼ ਦੇ ਇੰਜਣ ''ਚ ਆ ਗਈ ਖ਼ਰਾਬੀ ! ਦਿੱਲੀ ਏਅਰਪੋਰਟ ''ਤੇ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

Friday, Sep 11, 2026 - 05:12 PM (IST)

ਉੱਡਦੇ ਜਹਾਜ਼ ਦੇ ਇੰਜਣ ''ਚ ਆ ਗਈ ਖ਼ਰਾਬੀ ! ਦਿੱਲੀ ਏਅਰਪੋਰਟ ''ਤੇ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ (ਏਜੰਸੀ)- ਅਲਾਇੰਸ ਏਅਰ ਦਾ ਇਕ ਜਹਾਜ਼ ਇੰਜਣ 'ਚ ਖ਼ਰਾਬੀ ਆਉਣ ਤੋਂ ਬਾਅਦ ਸ਼ੁੱਕਰਵਾਰ ਦੁਪਹਿਰ ਐਮਰਜੈਂਸੀ ਸਥਿਤੀ 'ਚ ਦਿੱਲੀ ਏਅਰਪੋਰਟ 'ਤੇ ਉਤਰਿਆ। ਜਹਾਜ਼ 'ਚ ਕਰੀਬ 40 ਲੋਕ ਸਵਾਰ ਸਨ। ਇਕ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਏਅਰਪੋਰਟ 'ਤੇ ਜਹਾਜ਼ ਸੁਰੱਖਿਅਤ ਰੂਪ ਨਾਲ ਉਤਰਿਆ। ਏਅਰਲਾਈਨ ਕੰਪਨੀ ਪ੍ਰਯਾਗਰਾਜ ਤੋਂ ਰਾਸ਼ਟਰੀ ਰਾਜਧਾਨੀ ਲਈ ਏਟੀਆਰ 72-600 ਜਹਾਜ਼ ਰਾਹੀਂ ਉਡਾਣ ਸੰਖਿਆ 9ਆਈ698 ਦਾ ਸੰਚਾਲਨ ਕਰ ਰਹੀ ਸੀ। ਇਹ 2 ਇੰਜਣ ਵਾਲਾ ਟਰਬੋਪ੍ਰੌਪ ਜਹਾਜ਼ ਹੈ।

ਸੂਤਰ ਨੇ ਦੱਸਿਆ ਕਿ ਜਹਾਜ਼ 'ਚ ਕਰੀਬ 40 ਲੋਕ ਸਵਾਰ ਸਨ ਅਤੇ ਇਕ ਇੰਜਣ ਦੇ ਕੰਮ ਕਰਨਾ ਬੰਦ ਕਰ ਦੇਣ ਕਾਰਨ ਉਸ ਨੇ ਐਮਰਜੈਂਸੀ ਲੈਂਡਿੰਗ ਕੀਤੀ। ਉਡਾਣ ਦੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ ਫਲਾਈਟਰਡਾਰ24 ਡਾਟ ਕਾਮ ਅਨੁਸਾਰ, ਜਹਾਜ਼ ਦੁਪਹਿਰ ਕਰੀਬ 2.15 ਵਜੇ ਦਿੱਲੀ ਏਅਰਪੋਰਟ 'ਤੇ ਐਮਰਜੈਂਸੀ ਸਥਿਤੀ 'ਚ ਉਤਰਿਆ। ਅਲਾਇੰਸ ਏਅਰ ਵਲੋਂ ਇਸ ਮਾਮਲੇ 'ਚ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News