ਦਿੱਲੀ ਏਅਰਪੋਰਟ ''ਚ ਜਨਮਦਿਨ ਮਨਾਏਗਾ 9 ਸਾਲਾਂ ਦਾ ਇਹ ਬੱਚਾ

06/04/2019 9:13:35 PM

ਨਵੀਂ ਦਿੱਲੀ: ਨੌ ਸਾਲਾਂ ਦੇ ਬੱਚੇ ਅਬੀਰ ਮਾਗੋ ਦਾ ਜਨਮਦਿਨ ਇਸ ਵਾਰ ਖਾਸ ਹੋਣ ਜਾ ਰਿਹਾ ਹੈ ਕਿਉਂਕਿ ਇਸ ਵਾਰ ਉਸ ਦਾ ਜਨਮਦਿਨ ਆਪਣੀ ਪਸੰਦੀਦਾ ਜਗ੍ਹਾ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਚ ਮਨਾਇਆ ਜਾਵੇਗਾ। ਅਬੀਰ ਨੂੰ ਇਹ ਮੌਕਾ ਇਸ ਲਈ ਮਿਲਿਆ ਕਿਉਂਕਿ ਉਸ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਾ ਮਾਡਲ ਬਣਾਇਆ ਹੈ। ਇਸ ਔਖੇ ਕੰਮ ਲਈ ਉਸ ਨੇ 21 ਘੰਟੇ ਤਕ ਲਗਾਤਾਰ ਕੰਮ ਕੀਤਾ ਹੈ। ਦਿਨ ਭਰ ਲਗਾਤਾਰ ਲਗਨ ਨਾਲ ਕੰਮ ਕਰਨ 'ਤੇ ਉਸ ਵਲੋਂ ਬਣਾਏ ਗਏ ਆਈ. ਜੀ. ਆਈ. ਏਅਰਪੋਰਟ ਦੇ ਮਾਡਲ ਦੀ ਹਰ ਜਗ੍ਹਾ ਤਾਰੀਫ ਹੋ ਰਹੀ ਹੈ।

ਇਸ ਖਾਸ ਕੰਮ ਲਈ ਏਅਰਪੋਰਟ ਦੇ ਸੀ. ਈ. ਓ. ਨੇ ਉਸ ਨੂੰ ਏਅਰਪੋਰਟ ਬੁਲਾਇਆ ਹੈ ਤੇ ਉਸ ਨੂੰ ਏਅਰਪੋਰਟ 'ਚ ਘੁੰਮਾਇਆ ਵੀ ਜਾਵੇਗਾ। ਅਬੀਰ ਨੇ ਦੱਸਿਆ ਕਿ ਇਸ ਦਿਨ ਦਾ ਉਸ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ ਤੇ ਇਹ ਦਿਨ ਉਸ ਦੇ ਲਈ ਖਾਸ ਬਣਨ ਜਾ ਰਿਹਾ ਹੈ ਕਿਉਂਕਿ ਏਅਰਪੋਰਟ ਅਥਾਰਿਟੀ ਇਸ ਵਾਰ ਉਸ ਦਾ ਜਨਮਦਿਨ ਮਨਾਏਗੀ, ਜੋ ਕਿ ਉਸ ਲਈ ਬੜੇ ਮਾਣ ਦੀ ਗੱਲ ਹੈ। ਅਬੀਰ ਨੂੰ ਮਾਡਲ ਬਣਾਉਣਾ ਪਸੰਦਾ ਹੈ ਤੇ ਉਸ ਨੇ ਏਅਰਪੋਰਟ ਦਾ ਮਾਡਲ ਬਣਾਇਆ ਹੈ। ਇਸ ਦੇ ਲਈ ਉਸ ਨੇ ਇੰਟਰਨੈਟ ਤੋਂ ਏਅਰਪੋਰਟ ਦੀਆਂ ਕਈ ਸਾਰੀਆਂ ਤਸਵੀਰਾਂ ਦੀ ਮਦਦ ਲਈ। ਇਸ ਦੇ ਨਾਲ ਹੀ ਉਸ ਨੇ ਕਈ ਵਾਰ ਏਅਰਪੋਰਟ ਦਾ ਦੌਰਾ ਵੀ ਕੀਤਾ, ਜਿਸ ਦੇ ਬਾਅਦ ਉਸ ਨੇ ਮਾਡਲ ਨੂੰ ਹੂਬਹੂ ਬਣਾ ਦਿੱਤਾ।


Related News