ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਆਬੋ-ਹਵਾ ਹੋਈ ਜ਼ਹਿਰੀਲੀ, ‘ਖਰਾਬ’ ਸ਼੍ਰੇਣੀ ’ਚ ਪੁੱਜੀ ਹਵਾ ਗੁਣਵੱਤਾ

Saturday, Oct 22, 2022 - 11:59 AM (IST)

ਨਵੀਂ ਦਿੱਲੀ- ਦਿੱਲੀ ’ਚ ਸ਼ਨੀਵਾਰ ਯਾਨੀ ਕਿ ਘੱਟੋ-ਘੱਟ ਤਾਪਮਾਨ 17.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 1 ਡਿਗਰੀ ਘੱਟ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਰਾਜਧਾਨੀ ’ਚ ਹਵਾ ਦੀ ਗੁਣਵੱਤਾ ਦੀਵਾਲੀ ਤੋਂ ਪਹਿਲਾਂ ਲਗਾਤਾਰ ‘ਖਰਾਬ’ ਸ਼੍ਰੇਣੀ ’ਚ ਬਣੀ ਹੋਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਮੁਤਾਬਕ ਸਵੇਰੇ 9 ਵਜੇ ਸ਼ਹਿਰ ’ਚ ਹਵਾ ਗੁਣਵੱਤਾ ਸੂਚਕਾਂਕ (AQI) 262 ਦਰਜ ਕੀਤਾ ਗਿਆ।

ਜ਼ਿਕਰਯੋਗ ਹੈ ਕਿ 0 ਤੋਂ 50 ਤੱਕ ਦੀ AQI ਨੂੰ 'ਚੰਗਾ', 51 ਤੋਂ 100 'ਤਸੱਲੀਬਖਸ਼', 101 ਤੋਂ 200 'ਦਰਮਿਆਨ', 201 ਤੋਂ 300 'ਖਰਾਬ', 301 ਤੋਂ 400 'ਬਹੁਤ ਖਰਾਬ' ਅਤੇ 401 ਤੋਂ 500 ਵਿਚਕਾਰ AQI ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ। ਮੌਸਮ ਵਿਭਾਗ ਅਨੁਸਾਰ ਦਿਨ ਵੇਲੇ ਆਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ। IMD ਮੁਤਾਬਕ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਹੈ। ਦਿੱਲੀ 'ਚ ਸਵੇਰੇ 8.30 ਵਜੇ 83 ਫੀਸਦੀ ਨਮੀ ਦਰਜ ਕੀਤੀ ਗਈ।


Tanu

Content Editor

Related News