ਹਵਾ ਪ੍ਰਦੂਸ਼ਣ ''ਤੇ ਥਰੂਰ ਦਾ ਤੰਜ਼- ''ਕੁਝ ਦਿਨ ਤਾਂ ਬਿਤਾਓ ਦਿੱਲੀ-ਐੱਨ.ਸੀ.ਆਰ. ''ਚ

11/02/2019 2:02:38 PM

ਤਿਰੁਅਨੰਤਪੁਰਮ— ਦਿੱਲੀ 'ਚ ਹਵਾ ਜ਼ਹਿਰੀਲੀ ਹੋਣ 'ਤੇ ਹੈਲਥ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਉੱਥੇ ਹੀ ਸਰਕਾਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ 5 ਨਵੰਬਰ ਤੱਕ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਇਸ ਵਿਚ ਲੋਕ ਸਭਾ ਸੰਸਦ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਦਿੱਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਤੰਜ਼ ਕੀਤਾ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਗੁਜਰਾਤ ਟੂਰਿਜ਼ਮ ਦੇ ਟੈਗਲਾਈਨ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਦੇ ਇਸ ਤੰਜ਼ 'ਤੇ ਸੋਸ਼ਲ ਮੀਡੀਆ 'ਤੇ ਰਿਐਕਸ਼ਨ ਵੀ ਆ ਰਹੇ ਹਨ।

PunjabKesariਸ਼ਸ਼ੀ ਥਰੂਰ ਨੇ ਆਪਣੇ ਟਵਿੱਟਰ ਹੈਂਡ 'ਤੇ ਇਕ ਤਸਵੀਰ ਪੋਸਟ ਕੀਤੀ, ਜਿਸ 'ਚ ਲਿਖਿਆ ਹੈ,''ਕਦੋਂ ਤੱਕ ਜ਼ਿੰਦਗੀ ਕਟੋਗੇ ਸਿਗਰੇਟ, ਬੀੜੀ ਅਤੇ ਸਿਗਾਰ 'ਚ ਕੁਝ ਦਿਨ ਤਾਂ ਬਿਤਾਓ ਦਿੱਲੀ-ਐੱਨ.ਸੀ.ਆਰ. 'ਚ- ਦਿੱਲੀ ਟੂਰਿਜ਼ਮ।' ਇਸ ਤਸਵੀਰ 'ਚ ਹੇਠਾਂ ਲਿਖਿਆ ਹੈ ਕਿ ਦਿੱਲੀ ਸਿਹਤ ਲਈ ਹਾਨੀਕਾਰਕ ਹੈ।

ਗੈਸ ਚੈਂਬਰ ਬਣੇ ਦਿੱਲੀ-ਐੱਨ.ਸੀ.ਆਰ. ਨੂੰ ਹਾਲੇ ਰਾਹਤ ਮਿਲਣ ਦੇ ਆਸਾਰ ਨਹੀਂ ਦਿੱਸ ਰਹੇ ਹਨ। ਸ਼ਨੀਵਾਰ ਨੂੰ ਵੀ ਇੱਥੇ ਲੋਕਾਂ ਦਾ ਦਮ ਘੁੱਟਦਾ ਰਿਹਾ। ਸਵੇਰ ਦੇ ਸਮੇਂ ਹਵਾ ਬੇਹੱਦ ਜ਼ਹਿਰੀਲੀ ਬਣੀ ਹੋਈ ਸੀ। ਪ੍ਰਦੂਸ਼ਣ ਕਾਰਨ ਦਿੱਲੀ 'ਚ ਹੈਲਥ ਐਮਰਜੈਂਸੀ ਲਗਾਈ ਜਾ ਚੁਕੀ ਹੈ, ਇਸ ਦੇ ਨਾਲ ਹੀ 5 ਨਵੰਬਰ ਤੱਕ ਦਿੱਲੀ ਦੇ ਸਾਰੇ ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਮਾਹਰਾਂ ਅਨੁਸਾਰ, ਅੱਜ ਵੀ ਦਿੱਲੀ ਦਾ ਸਾਹ ਇਸੇ ਤਰ੍ਹਾਂ ਦੀ ਘੁੱਟਦਾ ਰਹੇਗਾ। ਉਸ ਤੋਂ ਬਾਅਦ ਪ੍ਰਦੂਸ਼ਣ 'ਚ ਮਾਮੂਲੀ ਕਮੀ ਦੇ ਆਸਾਰ ਹਨ।


DIsha

Content Editor

Related News