ਦਿੱਲੀ ''ਚ ਤੀਜੇ ਦਿਨ ਵੀ ਹਵਾ ਦੀ ਗੁਣਵੱਤਾ ''ਗੰਭੀਰ''

12/12/2018 4:42:33 PM

ਨਵੀਂ ਦਿੱਲੀ-ਰਾਸ਼ਟਰੀ ਰਾਜਧਾਨੀ ਦਿੱਲੀ ਵਿਖੇ ਬੁੱਧਵਾਰ ਹਵਾ ਦੀ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ ਦਰਜ ਕੀਤੀ ਗਈ। ਹਲਕੀ ਵਰਖਾ ਹੋਣ ਕਾਰਨ ਪ੍ਰਦੂਸ਼ਣ ਦੀ ਸਮੱਸਿਆ 'ਚ ਕੁਝ ਵਾਧਾ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹਵਾ ਦੀ ਗੁਣਵੱਤਾ ਵਾਲਾ ਸੂਚਕ ਅੰਕ 413 ਦਰਜ ਕੀਤਾ। ਸੋਮਵਾਰ ਇਹ ਸੂਚਕ ਅੰਕ 412 ਤੇ ਮੰਗਲਵਾਰ 415 ਸੀ। ਵਿਸ਼ੇਸ਼ ਮਾਹਿਰਾਂ ਮੁਤਾਬਕ ਹਵਾ ਗੁਣਵੱਤਾ ਇੰਨੀ ਗੰਭੀਰ ਸੀ ਕਿ ਸਿਹਤਮੰਦ ਲੋਕਾਂ ਨੂੰ ਵੀ ਸਾਹ ਲੈਣ 'ਚ ਸਮੱਸਿਆ ਹੋਈ ਅਤੇ ਡਾਕਟਰਾਂ ਨੇ ਸਰੀਰਕ ਗਤੀਵਿਧੀਆਂ ਘੱਟ ਕਰਨ ਦੀ ਸਲਾਹ ਦਿੱਤੀ ਸੀ।

ਗਾਜੀਆਬਾਦ ਅਤੇ ਨੋਇਡਾ 'ਚ ਵੀ ਹਵਾ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ ਰਹੀ ਹੈ। ਸੀ. ਪੀ. ਸੀ. ਬੀ. ਦੇ ਅੰਕੜਿਆ ਮੁਤਾਬਕ ਗਾਜੀਆਬਾਦ 'ਚ ਏ. ਕਿਊ. ਆਈ 429 ਦਰਜ ਕੀਤਾ ਗਿਆ ਹੈ, ਜੋ ਬੇਹੱਦ ਗੰਭੀਰ ਸ਼੍ਰੇਣੀ 'ਚ ਆਉਂਦਾ ਹੈ। ਫਰੀਦਾਬਾਦ 'ਚ ਵੀ ਹਵਾ ਕੁਆਲਿਟੀ 'ਗੰਭੀਰ' ਸ਼੍ਰੇਣੀ 'ਚ ਰਹੀ ਹੈ। ਦਿੱਲੀ ਦੇ 29 ਇਲਾਕਿਆਂ 'ਚ ਹਵਾ ਕੁਆਲਿਟੀ 'ਖਰਾਬ' ਸ਼੍ਰੇਣੀ 'ਚ ਰਹੀ ਅਤੇ 8 ਇਲਾਕਿਆਂ 'ਚ ਹਵਾ ਕੁਆਲਿਟੀ 'ਬੇਹੱਦ ਗੰਭੀਰ' ਸ਼੍ਰੇਣੀ 'ਚ ਦਰਜ ਕੀਤੀ ਗਈ ਹੈ। ਉਸ ਨੇ ਕਿਹਾ ਹੈ ਕਿ ਪੀ. ਐੱਮ 2.5 ਪੱਧਰ 257 ਅਤੇ ਪੀ. ਐੱਮ 10 ਪੱਧਰ 423 ਦਰਜ ਕੀਤਾ ਗਿਆ ਹੈ।

ਕੇਂਦਰੀ ਕੰਟਰੋਲ ਹਵਾ ਕੁਆਲਿਟੀ ਪ੍ਰਣਾਲੀ ਅਤੇ ਮੌਸਮ ਅਨੁਮਾਨ 'ਚ ਦੱਸਿਆ ਗਿਆ ਹੈ ਕਿ ਹਲਕੀ ਬਾਰਿਸ਼ ਦੇ ਕਾਰਨ ਹਵਾ ਕੁਆਲਿਟੀ 'ਚ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ) ਦੇ ਮੁਤਾਬਕ ਅਗਲੇ ਦੋ ਦਿਨਾਂ ਤੱਕ ਹਵਾ ਕੁਆਲਿਟੀ 'ਗੰਭੀਰ' ਬਣੀ ਰਹੇਗੀ। ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਹੀ ਸਥਿਤੀ 'ਚ ਸੁਧਾਰ ਦੀ ਸੰਭਾਵਨਾ ਹੈ।


Iqbalkaur

Content Editor

Related News