ਜਦੋਂ ਹਵਾ ''ਚ ਬੰਦ ਹੋ ਗਿਆ Air India ਦੇ ਜਹਾਜ਼ ਦਾ ਇੰਜਣ ਤੇ ਫਿਰ...
Tuesday, Jan 07, 2025 - 10:05 AM (IST)
ਬੈਂਗਲੁਰੂ- ਦਿੱਲੀ ਜਾ ਰਹੇ 'Air India' ਦੇ ਇਕ ਜਹਾਜ਼ ਦਾ ਇੰਜਣ ਐਤਵਾਰ ਨੂੰ ਹਵਾ 'ਚ ਬੰਦ ਹੋ ਗਿਆ। ਜਿਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਸਥਿਤੀ 'ਚ ਲੈਂਡਿੰਗ ਕਰਵਾਈ ਗਈ। ਹਵਾਈ ਅੱਡੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਉਡਾਣ-2820 ਨੇ ਐਤਵਾਰ ਸ਼ਾਮਲ ਕਰੀਬ 7 ਵਜੇ ਬੈਂਗਲੁਰੂ 'ਚ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ।
ਇਹ ਵੀ ਪੜ੍ਹੋ : 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ
ਸੂਤਰਾਂ ਨੇ ਦੱਸਿਆ ਕਿ ਜਹਾਜ਼ ਬੈਂਗਲੁਰੂ ਦਾ ਚੱਕਰ ਲਗਾਉਣ ਦੇ ਇਕ ਘੰਟੇ ਬਾਅਦ ਵਾਪਸ ਆਇਆ। ਇਕ ਸੂਤਰ ਨੇ ਦੱਸਿਆ,''ਘਟਨਾ ਐਤਵਾਰ ਨੂੰ ਹੋਈ। ਸਾਡੇ ਕੋਲ ਤਕਨੀਕੀ ਵੇਰਵਾ ਨਹੀਂ ਹੈ ਪਰ ਜਹਾਜ਼ ਨੂੰ ਐਮਰਜੈਂਸੀ ਸਥਿਤੀ 'ਚ ਉਤਾਰਨਾ ਪਿਆ।'' ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8