ਫਿਰ ਖਰਾਬ ਹੋਈ ਦਿੱਲੀ ਦੀ ਹਵਾ, ਆਉਣ ਵਾਲੇ 3 ਦਿਨਾਂ ਤੱਕ ਮਿਲੇਗੀ ਪ੍ਰਦੂਸ਼ਣ ਤੋਂ ਰਾਹਤ

11/10/2019 11:51:32 AM

ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਦਿੱਲੀ-ਐੱਨ.ਸੀ.ਆਰ 'ਚ ਹਲਕਾ ਸੁਧਾਰ ਹੋਇਆ ਹੈ ਪਰ ਹਵਾ ਗੁਣਵੱਤਾ ਹੁਣ ਵੀ ਖਰਾਬ ਪੱਧਰ 'ਤੇ ਹੈ। ਅੱਜ ਭਾਵ ਐਤਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ ਦੇ ਪੱਧਰ 'ਚ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ਦੇ ਲੋਧੀ ਰੋਡ ਇਲਾਕੇ 'ਚ ਪੀ.ਐੱਮ 2.3 ਦਾ ਪੱਧਰ 230 ਅਤੇ ਪੀ.ਐੱਮ 10 ਦਾ ਪੱਧਰ 218 'ਤੇ ਪਹੁੰਚ ਗਿਆ ਹੈ, ਜੋ ਖਰਾਬ ਸ਼੍ਰੇਣੀ 'ਚ ਹੈ। ਇਹ ਅੰਕੜੇ ਦੋਵਾਂ ਹੀ ਪੱਧਰਾਂ 'ਤੇ ਖਰਾਬ ਸ਼੍ਰੇਣੀ 'ਚ ਮੰਨਿਆ ਜਾਂਦਾ ਹੈ ਪਰ ਇਹ ਪੱਧਰ ਪਹਿਲਾਂ ਦੇ ਮੁਕਾਬਲੇ ਕਾਫੀ ਚੰਗਾ ਵੀ ਹੈ।

PunjabKesari

ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਤੇਜ਼ ਗਤੀ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਹਵਾ ਦੀ ਰਫਤਾਰ 'ਚ ਕਮੀ ਆਵੇਗੀ। ਹਵਾ 10 ਤੋਂ 12 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਹੀ ਚੱਲੇਗੀ। ਇਸ ਦਾ ਕਾਰਨ ਪ੍ਰਦੂਸ਼ਣ ਦਾ ਪੱਧਰ ਫਿਰ ਤੋਂ ਖਰਾਬ ਸ਼੍ਰੇਣੀ 'ਚ ਪਹੁੰਚ ਸਕਦਾ ਹੈ। ਦਿੱਲੀ 'ਚ ਆਉਣ ਵਾਲੇ ਤਿੰਨ ਦਿਨਾਂ ਤੱਕ ਖਤਰਨਾਕ ਪੱਧਰ ਤੱਕ ਪ੍ਰਦੂਸ਼ਣ ਦੇ ਪਹੁੰਚਣ ਦੀ ਸੰਭਾਵਨਾ ਨਹੀਂ ਹੈ। ਪ੍ਰਦੂਸ਼ਣ ਦਾ ਪੱਧਰ ਖਰਾਬ ਸ਼੍ਰੇਣੀ ਤੋਂ ਬਹੁਤ ਖਰਾਬ ਸ਼੍ਰੇਣੀ ਦੇ ਵਿਚਾਲੇ ਰਹਿਣ ਦੀ ਉਮੀਦ ਹੈ। ਦੂਜੇ ਪਾਸੇ ਪੰਜਾਬ, ਹਰਿਆਣਾ 'ਚ ਇਨ੍ਹਾਂ ਦਿਨਾਂ ਦੌਰਾਨ ਪਰਾਲੀ ਦਾ ਧੂੰਆਂ ਘੱਟ ਹੈ ਅਤੇ ਹਵਾਵਾਂ ਦੀ ਰਫਤਾਰ ਤੇਜ਼ ਹੈ। ਇਸ ਤੋਂ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ।


Iqbalkaur

Content Editor

Related News