ਦਿੱਲੀ ਦੇ ਏਮਸ ’ਚ ਹੋਵੇਗੀ ਮੰਕੀਪਾਕਸ ਵਾਇਰਸ ਦੀ ਜਾਂਚ

07/26/2022 12:40:58 PM

ਨਵੀਂ ਦਿੱਲੀ– ਰਾਜਧਾਨੀ ਦਿੱਲੀ ਵਿਚ ਮੰਕੀਪਾਕਸ ਦਾ ਪਹਿਲਾ ਕੇਸ ਆਉਣ ਤੋਂ ਬਾਅਦ ਇੰਡੀਅਨ ਮੈਡੀਕਲ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (ਏਮਸ) ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਟੈਸਟਿੰਗ ਦੀ ਸਹੂਲਤ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।

ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਕੁਲ 15 ਲੈਬੋਰੇਟਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਏਮਸ ਦੇ ਮਾਈਕ੍ਰੋਬਾਇਓਲਾਜੀ ਡਿਪਾਰਟਮੈਂਟ ਵਿਚ ਜਾਂਚ ਕੇਂਦਰ ਬਣਾਇਆ ਗਿਆ ਹੈ। ਉਥੇ ਹੀ ਆਈ. ਸੀ. ਐੱਮ. ਆਰ. ਨੇ ਕਿਹਾ ਹੈ ਕਿ ਜੇਕਰ ਅੱਗੇ ਹੋਰ ਮੰਕੀਪਾਕਸ ਦੇ ਇਨਫੈਕਟਿਡ ਮਾਮਲੇ ਵਧਦੇ ਹਨ ਤਾਂ ਹੋਰ ਜਾਂਚ ਕੇਂਦਰ ਸਥਾਪਿਤ ਕੀਤੇ ਜਾਣਗੇ। ਆਈ. ਸੀ. ਐੱਮ. ਆਰ. ਦੇ ਵਿਗਿਆਨੀ ਡਾ. ਲੋਕੇਸ਼ ਸ਼ਰਮਾ ਨੇ ਦੱਸਿਆ ਕਿ ਆਈ. ਸੀ. ਐੱਮ. ਆਰ. ਦੀ ਵਾਇਰਸ ਐਂਡ ਡਾਇਗਨੋਸਟਿਕ ਲੈਬੋਰੇਟਰੀ (ਵੀ. ਆਰ. ਡੀ. ਐੱਲ.) ਵਿਚ ਵੱਖ-ਵੱਖ ਵਾਇਰਸ ਦੇ ਟੈਸਟ ਕੀਤੇ ਜਾਂਦੇ ਹਨ। ਅਜੇ 12 ਲੈਬੋਰੇਟਰੀਆਂ ਹਨ। ਇਨ੍ਹਾਂ ਵਿਚ ਕੋਵਿਡ ਦੇ ਟੈਸਟ ਹੋ ਰਹੇ ਸਨ ਅਤੇ ਹੁਣ ਮੰਕੀਪਾਕਸ ਦੇ ਟੈਸਟ ਦੀ ਸਹੂਲਤ ਵੀ ਸ਼ੁਰੂ ਕੀਤੀ ਜਾ ਰਹੀ ਹੈ।

ਫਿਲਹਾਲ ਦੇਸ਼ ਵਿਚ ਅਜੇ 4 ਮਾਮਲਿਆਂ ਨੂੰ ਦੇਖਦੇ ਹੋਏ 15 ਲੈਬੋਰੇਟਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। 15 ਵਿਚੋਂ ਇਕ ਏਮਸ ਦੇ ਮਾਈਕ੍ਰੋਬਾਇਓਲਾਜੀ ਡਿਪਾਰਟਮੈਂਟ ਵਿਚ ਬਣਾਈ ਗਈ ਹੈ। ਟੈਸਟਿੰਗ ਲਈ ਟੀਮ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਜੇਕਰ ਮੰਕੀਪਾਕਸ ਦੇ ਮਾਮਲੇ ਵਧਦੇ ਗਏ ਤਾਂ ਬਾਕੀ ਲੈਬੋਰੇਟਰੀਆਂ ਵਿਚ ਹੌਲੀ-ਹੌਲੀ ਮੰਕੀਪਾਕਸ ਟੈਸਟ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਅਜੇ ਕੋਸ਼ਿਸ਼ ਹੈ ਕਿ 15 ਲੈਬੋਰੇਟਰੀਆਂ ਰਾਹੀਂ ਦੇਸ਼ ਦੇ ਹਰ ਕੋਨੇ ਨੂੰ ਕਵਰ ਕੀਤਾ ਜਾਵੇ।


Rakesh

Content Editor

Related News