CCTV ਕੈਮਰੇ ਲਗਾਉਣ ਦੇ ਮਾਮਲੇ ’ਚ ਨਿਊਯਾਰਕ ਤੇ ਲੰਡਨ ਤੋਂ ਅੱਗੇ ਦਿੱਲੀ : ਕੇਜਰੀਵਾਲ

Friday, Aug 27, 2021 - 10:22 AM (IST)

CCTV ਕੈਮਰੇ ਲਗਾਉਣ ਦੇ ਮਾਮਲੇ ’ਚ ਨਿਊਯਾਰਕ ਤੇ ਲੰਡਨ ਤੋਂ ਅੱਗੇ ਦਿੱਲੀ : ਕੇਜਰੀਵਾਲ

ਨਵੀਂ ਦਿੱਲੀ (ਭਾਸ਼ਾ)- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਦੀ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਪ੍ਰਤੀ ਵਰਗ ਮੀਲ ’ਤੇ ਸਭ ਤੋਂ ਵੱਧ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੇ ਮਾਮਲੇ ’ਚ ਰਾਸ਼ਟਰੀ ਰਾਜਧਾਨੀ ਦਿੱਲੀ ਨੇ ਨਿਊਯਾਰਕ, ਲੰਡਨ ਅਤੇ ਸ਼ੰਘਾਈ ਵਰਗੇ ਵੱਡੇ ਸ਼ਹਿਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਫੋਰਬਸ ਇੰਡੀਆ ਦੇ ਅਧਿਕਾਰਕ ਟਵਿੱਟਰ ਅਕਾਊਂਟ ਤੋਂ ਕੀਤੇ ਟਵੀਟ ’ਤੇ ਪ੍ਰਤੀਕਿਰਿਆ ਕਰਦੇ ਹੋਏ ਲਿਖਿਆ,‘‘ਦਿੱਲੀ ’ਚ 1826 ਕੈਮਰੇ ਅਤੇ ਲੰਡਨ ’ਚ 1138 ਕੈਮਰੇ ਪ੍ਰਤੀ ਵਰਗ ਮੀਲ ’ਤੇ ਲੱਗੇ ਹਨ। ਤੇਜ਼ੀ ਨਾਲ ਕੰਮ ਕਰ ਕੇ ਇੰਨੇ ਘੱਟ ਸਮੇਂ ’ਚ ਇਸ ਮੁਕਾਮ ਨੂੰ ਹਾਸਲ ਕਰਨ ਲਈ ਸਾਡੇ ਅਧਿਕਾਰੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ।’’ 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੀ ਚਿਤਾਵਨੀ : ਖ਼ਤਮ ਨਹੀਂ ਹੋਈ ਹੈ ਕੋਰੋਨਾ ਦੀ ਦੂਜੀ ਲਹਿਰ, ਸਾਵਧਾਨੀ ਨਾਲ ਮਨਾਓ ਤਿਉਹਾਰ

ਫੋਰਬਸ ਇੰਡੀਆ ਦੀ ਰਿਪੋਰਟ ਮੁਤਾਬਕ ਦਿੱਲੀ ’ਚ ਪ੍ਰਤੀ ਵਰਗ ਮੀਲ ’ਚ 1,826.6 ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ। ਇਸ ਸੂਚੀ ’ਚ ਚੇਨਈ ਤੀਜੇ ਸਥਾਨ ’ਤੇ ਹੈ, ਜਿੱਥੇ ਪ੍ਰਤੀ ਵਰਗ ਮੀਲ ’ਤੇ 606.6 ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ। ਉੱਥੇ ਹੀ ਮੁੰਬਈ 18ਵੇਂ ਸਥਾਨ ’ਤੇ ਹੈ, ਜਿੱਥੇ 157.4 ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ। ਦਿੱਲੀ ’ਚ ਲੋਕ ਨਿਰਮਾਣ ਵਿਭਾਗ (ਪੀ. ਡਬਲਿਯੂ. ਡੀ.) ਵਲੋਂ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾ ਰਹੇ ਹਨ। ਸਰਕਾਰ ਦਾ ਟੀਚਾ ਕਰੀਬ 2.8 ਲੱਖ ਸੀ. ਸੀ. ਟੀ. ਵੀ. ਕੈਮਰੇ ਲਗਾਉਣਾ ਹੈ। ਪੀ.ਡਬਲਿਊ.ਡੀ. ਅਧਿਕਾਰੀਆਂ ਅਨੁਸਾਰ, ਦਸੰਬਰ 2019 ਤੱਕ ਸ਼ਹਿਰ ’ਚ 1,05,000 ਤੋਂ ਵੱਧ ਸੀ.ਸੀ.ਟੀ.ਵੀ. ਕੈਮਰੇ ਲੱਗ ਚੁਕੇ ਸਨ।

ਇਹ ਵੀ ਪੜ੍ਹੋ : ਪਤਨੀ ਦੀ ਮੌਤ ਤੋਂ ਦੁਖ਼ੀ ਬਜ਼ੁਰਗ ਨੇ ਅੰਤਿਮ ਸੰਸਕਾਰ ਦੌਰਾਨ ਬਲਦੀ ਚਿਖ਼ਾ ’ਚ ਛਾਲ ਮਾਰ ਦਿੱਤੀ ਜਾਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ 


author

DIsha

Content Editor

Related News