ਦਿੱਲੀ-ਆਗਰਾ ਨੈਸ਼ਨਲ ਹਾਈਵੇਅ ''ਤੇ ਹਾਦਸੇ ''ਚ 3 ਲੋਕਾਂ ਦੀ ਮੌਤ, 2 ਜ਼ਖਮੀ

Saturday, Oct 26, 2019 - 11:10 AM (IST)

ਦਿੱਲੀ-ਆਗਰਾ ਨੈਸ਼ਨਲ ਹਾਈਵੇਅ ''ਤੇ ਹਾਦਸੇ ''ਚ 3 ਲੋਕਾਂ ਦੀ ਮੌਤ, 2 ਜ਼ਖਮੀ

ਮਥੁਰਾ— ਦਿੱਲੀ-ਆਗਰਾ ਨੈਸ਼ਨਲ ਹਾਈਵੇਅ 'ਤੇ ਅੱਜ ਯਾਨੀ ਸ਼ਨੀਵਾਰ ਨੂੰ ਖੜ੍ਹੀ ਟਰੈਕਟਰ-ਟਰਾਲੀ ਨਾਲ ਬਾਈਕ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਹੋਰ 2 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਚਸ਼ਮਦੀਦਾਂ ਅਨੁਸਾਰ 5 ਲੋਕ ਇਕ ਹੀ ਬਾਈਕ 'ਤੇ ਸਵਾਰ ਹੋ ਕੇ ਜਾ ਰਹੇ ਸਨ ਅਤੇ ਉਨ੍ਹਾਂ ਦੀ ਬਾਈਕ ਬੇਕਾਬੂ ਹੋ ਕੇ ਟਰੈਕਟਰ-ਟਰਾਲੀ ਨਾਲ ਜਾ ਟਕਰਾਈ। ਚਸ਼ਮਦੀਦਾਂ ਅਨੁਸਾਰ ਹਾਦਸੇ 'ਚ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਹੋਰ 2 ਗੰਭੀਰ ਰੂਪ ਨਾਲ ਜ਼ਖਮੀ ਹਨ। ਇਹ ਸਾਰੇ ਬਾਈਕ 'ਤੇ ਸਵਾਰ ਸਨ।

ਐੱਸ.ਪੀ. ਪੇਂਡੂ ਆਦਿੱਤਿਯ ਕੁਮਾਰ ਸ਼ੁਕਲਾ ਨੇ ਕਿਹਾ,''ਮ੍ਰਿਤਕਾਂ ਦੀਆਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ ਅਤੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।'' ਜਾਣਕਾਰੀ ਮਿਲੀ ਹੈ ਕਿ ਆਗਰਾ ਦੇ ਥਾਣਾ ਖੈਰਾਗੜ੍ਹ ਖੇਤਰ ਦੇ ਵਾਸੀ ਜਿਤੇਂਦਰ ਠਾਕੁਰ (45) ਆਪਣੀ ਭੈਣ ਨੀਰਜ, ਉਸ ਦੇ 2 ਬੇਟਿਆਂ ਅਤੇ ਦੂਜੀ ਭੈਣ ਦੀ ਬੇਟੀ ਨੂੰ ਗੁਰੂਗ੍ਰਾਮ ਤੋਂ ਇਕ ਹੀ ਬਾਈਕ 'ਤੇ ਬੈਠ ਕੇ ਆਗਰਾ ਜਾ ਰਹੇ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਹਾਈਵੇਅ 'ਤੇ ਅਕਬਰਪੁਰ ਕੋਲ ਗਲਤ ਦਿਸ਼ਾ ਤੋਂ ਓਵਰਟੇਕ ਕਰਨ ਦੀ ਕੋਸ਼ਿਸ਼ 'ਚ ਬਾਈਕ ਰਸਤੇ 'ਚ ਖੜ੍ਹੀ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ 'ਚ ਜਿਤੇਂਦਰ, ਉਸ ਦੀ ਭੈਣ ਨੀਰਜ ਦਾ ਬੇਟਾ ਆਊਸ਼ ਅਤੇ ਦੂਜੀ ਭੈਣ ਰਾਧਾ ਦੀ 3 ਸਾਲ ਦੀ ਇਕਲੌਤੀ ਬੇਟੀ ਆਊਸ਼ੀ ਦੀ ਮੌਕੇ 'ਤੇ ਹੀ ਮੌਤ ਹੋ ਗਈ।


author

DIsha

Content Editor

Related News