ਦਿੱਲੀ ’ਚ ਵੱਡਾ ਹਾਦਸਾ: ਨਿਰਮਾਣ ਅਧੀਨ ਗੋਦਾਮ ਦੀ ਕੰਧ ਡਿੱਗੀ, 5 ਲੋਕਾਂ ਦੀ ਮੌਤ

Friday, Jul 15, 2022 - 05:11 PM (IST)

ਦਿੱਲੀ ’ਚ ਵੱਡਾ ਹਾਦਸਾ: ਨਿਰਮਾਣ ਅਧੀਨ ਗੋਦਾਮ ਦੀ ਕੰਧ ਡਿੱਗੀ, 5 ਲੋਕਾਂ ਦੀ ਮੌਤ

ਨਵੀਂ ਦਿੱਲੀ– ਦਿੱਲੀ ’ਚ ਇਕ ਵੱਡਾ ਹਾਦਸਾ ਹੋ ਗਿਆ ਹੈ। ਅਲੀਪੁਰ ਇਲਾਕੇ ’ਚ ਇਕ ਨਿਰਮਾਣ ਅਧੀਨ ਗੋਦਾਮ ਦੀ ਕੰਧ ਸ਼ੁੱਕਰਵਾਰ ਨੂੰ ਅਚਾਨਕ ਡਿੱਗ ਗਈ। ਸੂਚਨਾ ਮਿਲਦੇ ਹੀ ਪੁਲਸ ਅਤੇ ਬਚਾਅ ਦਲ ਦੀ ਟੀਮ ਮੌਕੇ ’ਤੇ ਪਹੁੰਚ ਗਈ ਹੈ। ਪੁਲਸ ਨੇ ਦੱਸਿਆ ਕਿ ਘਟਨਾ ’ਚ ਹੁਣ ਤਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਕੰਧ ਹੇਠਾਂਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। 

ਜਾਣਕਾਰੀ ਮੁਤਾਬਕ, 25 ਤੋਂ ਜ਼ਿਆਦਾ ਮਜ਼ਦੂਰ ਮੌਕੇ ’ਤੇ ਕੰਮ ਕਰ ਰਹੇ ਸਨ। ਦਿੱਲੀ ਪੁਲਸ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਮਲਬੇ ਹੇਠੋਂ ਹੁਣ ਤਕ 10 ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ। ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। 


author

Rakesh

Content Editor

Related News