ਹੈਵਾਨੀਅਤ ਦੀਆਂ ਹੱਦਾਂ ਪਾਰ; 350 ਰੁਪਏ ਲਈ ਨਾਬਾਲਗ ਦਾ ਕਤਲ, ਚਾਕੂ ਨਾਲ ਕੀਤੇ 50 ਵਾਰ
Thursday, Nov 23, 2023 - 04:09 PM (IST)
ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਦਿੱਲੀ ਦੇ ਵੈਲਕਮ ਇਲਾਕੇ ਵਿਚ ਮਹਿਜ 350 ਰੁਪਏ ਲੁੱਟਣ ਲਈ 16 ਸਾਲ ਦੇ ਨਾਬਾਲਗ ਮੁੰਡੇ ਨੇ 17 ਸਾਲ ਦੇ ਮੁੰਡੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲਕਾਂਡ ਦਾ ਦਿਲ ਦਹਿਲਾ ਦੇਣ ਵਾਲਾ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਇਆ ਹੈ। ਲੁੱਟ ਦਾ ਵਿਰੋਧ ਕਰਨ 'ਤੇ ਦੋਸ਼ੀ ਨੇ ਪਹਿਲਾ ਗਲ਼ ਘੁੱਟ ਦਿੱਤਾ। ਫਿਰ ਚਾਕੂ ਨਾਲ ਤਾਬੜਤੋੜ 50 ਵਾਰ ਕਰ ਦਿੱਤੇ। ਖ਼ੂਨ ਨਾਲ ਲਹੂ-ਲੁਹਾਣ ਨਾਬਾਲਗ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੀ ਸ਼ਨਾਖ਼ਤ ਜਾਫਰਾਬਾਦ ਵਾਸੀ ਯੁਸੂਫ ਦੇ ਰੂਪ ਵਿਚ ਕੀਤੀ ਗਈ ਹੈ।
ਇਹ ਵੀ ਪੜ੍ਹੋ- ਹੈਰਾਨ ਕਰਦਾ ਮਾਮਲਾ, 6 ਸਾਲ ਤੱਕ 142 ਨਾਬਾਲਗ ਕੁੜੀਆਂ ਨਾਲ ਯੌਨ ਸ਼ੋਸ਼ਣ ਕਰਦਾ ਰਿਹਾ ਪ੍ਰਿੰਸੀਪਲ
ਪੁਲਸ ਨੇ ਪੋਸਟਮਾਰਟਮ ਮਗਰੋਂ ਮ੍ਰਿਤਕ ਮੁੰਡੇ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਛਾਣਬੀਣ ਮਗਰੋਂ ਪੁਲਸ ਨੇ ਦੋਸ਼ੀ ਨਾਬਾਲਗ ਨੂੰ ਦਬੋਚ ਲਿਆ। ਉਸ ਕੋਲੋਂ ਵਾਰਦਾਤ ਵਿਚ ਇਸਤੇਮਾਲ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਯੁਸੂਫ ਪਰਿਵਾਰ ਨਾਲ ਜਾਫਰਾਬਾਦ ਵਿਚ ਰਹਿੰਦਾ ਸੀ। ਪਰਿਵਾਰ ਵਿਚ ਉਸ ਦੇ ਮਾਪੇ ਅਤੇ ਹੋਰ ਮੈਂਬਰ ਹਨ। ਯੁਸੂਫ ਭਰਾ ਨਾਲ ਵੈਲਕਮ 'ਚ ਕੱਪੜਿਆਂ 'ਤੇ ਕੜ੍ਹਾਈ ਦਾ ਕੰਮ ਕਰਦਾ ਸੀ। ਮੰਗਲਵਾਰ ਰਾਤ ਨੂੰ ਉਹ ਕਿਸੇ ਕੰਮ ਤੋਂ ਜਾਣ ਦੀ ਗੱਲ ਆਖ ਕੇ ਘਰੋਂ ਗਿਆ ਸੀ। ਇਸ ਦਰਮਿਆਨ ਉਹ ਗਲੀ ਨੰਬਰ-18, ਈਦਗਾਹ ਰੋਡ, ਵੈਲਕਮ ਪਹੁੰਚਿਆ। ਇੱਥੇ ਨਸ਼ੇ ਵਿਚ ਧੁੱਤ ਦੋਸ਼ੀ ਨੇ ਯੁਸੂਫ ਨੂੰ ਘੇਰ ਲਿਆ। ਦੋਸ਼ੀ ਜ਼ਬਰਦਸਤੀ ਉਸ ਦੀ ਜੇਬ ਵਿਚ ਰੱਖੇ 350 ਰੁਪਏ ਕੱਢਣ ਲੱਗਾ। ਵਿਰੋਧ ਕਰਨ 'ਤੇ ਦੋਸ਼ੀ ਨੇ ਗਲਾ ਘੁੱਟ ਦਿੱਤਾ। ਜਿਵੇਂ ਹੀ ਯੁਸੂਫ ਹੇਠਾਂ ਡਿੱਗਿਆ ਤਾਂ ਦੋਸ਼ੀ ਨੇ ਚਾਕੂ ਨਾਲ 50 ਤੋਂ ਜ਼ਿਆਦਾ ਵਾਰ ਕਰ ਦਿੱਤੇ।
ਇਹ ਵੀ ਪੜ੍ਹੋ- 38 ਦੰਦਾਂ ਵਾਲੀ ਭਾਰਤੀ ਔਰਤ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਦਰਜ, ਕਿਹਾ- ਮੇਰੀ ਜ਼ਿੰਦਗੀ ਭਰ ਦੀ ਉਪਲੱਬਧੀ
ਯੁਸੂਫ ਦੇ ਕਤਲ ਦਾ ਦਿਲ ਦਹਿਲਾ ਵਾਲਾ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਇਆ ਹੈ। ਇਸ ਵਿਚ ਯੁਸੂਫ 'ਤੇ ਦੋਸ਼ੀ ਨੇ ਜਾਨਵਰਾਂ ਵਾਂਗ ਚਿਹਰੇ ਅਤੇ ਗਲੇ 'ਤੇ ਚਾਕੂ ਨਾਲ ਹਮਲਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੌਰਾਨ ਕਿਸੇ ਨੇ ਵੀ ਯੁਸੂਫ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਦੋਸ਼ੀ ਨੇ ਯੁਸੂਫ ਦੀ ਗਰਦਨ 'ਤੇ ਇੰਨੇ ਕੁ ਵਾਰ ਕੀਤੇ ਕੀ ਉਸ ਦੀ ਗਰਦਨ ਲੱਗਭਗ ਵੱਖ ਹੀ ਹੋ ਗਈ ਸੀ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਪਹਿਲਾਂ ਵੀ ਕਤਲ ਦੇ ਮਾਮਲਿਆਂ 'ਚ ਸ਼ਾਮਲ ਰਹਿ ਚੁੱਕਾ ਹੈ।
ਇਹ ਵੀ ਪੜ੍ਹੋ- ਉੱਤਰਕਾਸ਼ੀ ਤੋਂ ਆਈ ਰਾਹਤ ਭਰੀ ਖ਼ਬਰ, 35-40 ਘੰਟਿਆਂ 'ਚ ਬਾਹਰ ਆ ਸਕਦੇ ਹਨ ਮਜ਼ਦੂਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8