ਕੋਰੋਨਾ ਦੀ ਮਾਰ; ਦਿੱਲੀ ਦੇ ਸਰੋਜ ਹਸਪਤਾਲ ’ਚ 80 ਡਾਕਟਰ ਪਾਜ਼ੇਟਿਵ, ਇਕ ਦੀ ਮੌਤ
Monday, May 10, 2021 - 10:48 AM (IST)
ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ’ਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਹਾਹਾਕਾਰ ਮਚੀ ਹੋਈ ਹੈ। ਇਸ ਦਰਮਿਆਨ ਦਿੱਲੀ ਦੇ ਸਰੋਜ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਲੱਗਭਗ 80 ਸਿਹਤ ਕਾਮਿਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ ਇਕ ਡਾਕਟਰ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਹਸਪਤਾਲ ਵਿਚ ਹੁਣ ਸਾਰੀਆਂ ਓ. ਪੀ. ਡੀ. ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਕ ਹਸਪਤਾਲ ’ਚ ਇੰਨੇ ਡਾਕਟਰਾਂ ਦਾ ਕੋਰੋਨਾ ਪਾਜ਼ੇਟਿਵ ਆਉਣਾ ਚਿੰਤਾ ਦੀ ਗੱਲ ਹੈ।
ਇਹ ਵੀ ਪੜ੍ਹੋ: ਘੱਟ ਗੰਭੀਰ ਹੋ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ! ਮਾਹਰ ਬੋਲੇ- ਇਸ ਵਾਰ ਨਾ ਦੁਹਰਾਉਣਾ ਗਲਤੀਆਂ
ਮਿਲੀ ਜਾਣਕਾਰੀ ਮੁਤਾਬਕ 80 ਡਾਕਟਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ’ਚੋਂ 12 ਨੂੰ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਹੈ, ਜਦਕਿ ਬਾਕੀ ਸਾਰੇ ਘਰਾਂ ’ਚ ਇਕਾਂਤਵਾਸ ਹੋਏ ਹਨ। ਕੋਰੋਨਾ ਕਾਰਨ ਹਸਪਤਾਲ ਦੇ ਸੀਨੀਅਰ ਸਰਜਨ ਡਾ. ਏ. ਕੇ. ਰਾਵਤ ਦਾ ਦਿਹਾਂਤ ਹੋ ਗਿਆ ਹੈ।
ਇਹ ਵੀ ਪੜ੍ਹੋ: ਦਿੱਲੀ ’ਚ 17 ਮਈ ਤੱਕ ਵਧਾਈ ਗਈ ‘ਤਾਲਾਬੰਦੀ’, ਇਸ ਵਾਰ ਜ਼ਿਆਦਾ ਸਖ਼ਤੀ
ਦੱਸ ਦੇਈਏ ਕਿ ਦਿੱਲੀ ਬੀਤੇ ਕਈ ਦਿਨਾਂ ਤੋਂ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੀ ਹੈ। ਰਾਜਧਾਨੀ ਵਿਚ ਲਗਾਤਾਰ ਨਵੇਂ ਮਾਮਲੇ ਅਤੇ ਮੌਤਾਂ ਦਾ ਅੰਕੜਾ ਵੱਧਦਾ ਹੀ ਜਾ ਰਿਹਾ ਹੈ। ਇਹ ਹੀ ਕਾਰਨ ਹੈ ਕਿ ਪਿਛਲੇ ਕਰੀਬ 3 ਹਫ਼ਤਿਆਂ ਤੋਂ ਦਿੱਲੀ ’ਚ ਤਾਲਾਬੰਦੀ ਲੱਗੀ ਹੋਈ ਹੈ ਅਤੇ ਅੱਜ ਤੋਂ ਮੈਟਰੋ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਵਿਚ ਬੀਤੇ ਦਿਨੀ 13 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਅਤੇ 273 ਲੋਕਾਂ ਦੀ ਮੌਤ ਹੋ ਗਈ। ਦਿੱਲੀ ਦੇ ਕਈ ਹਸਪਤਾਲਾਂ ਵਿਚ ਬੈੱਡ, ਆਕਸੀਜਨ ਅਤੇ ਹੋਰ ਸਹੂਲਤਾਂ ਦੀ ਘਾਟ ਹੈ।
ਇਹ ਵੀ ਪੜ੍ਹੋ: ਆਕਸੀਜਨ ਪਲਾਂਟ, ਦਵਾਈਆਂ ਅਤੇ ਮਾਸਕ, ਦਿੱਲੀ ਨੂੰ ਮਿਲਿਆ ਵਿਦੇਸ਼ਾਂ ਤੋਂ ਆਈ ਮਦਦ ਦਾ ਵੱਡਾ ਹਿੱਸਾ