ਅਬੁਲ ਫਜ਼ਲ ''ਚ ਰਿਹਾਇਸ਼ੀ ਇਮਾਰਤ ''ਚ ਲੱਗੀ ਅੱਗ, ਕਈ ਗੱਡੀਆਂ ਹੋਈਆਂ ਸੜ੍ਹ ਕੇ ਸੁਆਹ

Wednesday, Jun 19, 2019 - 10:15 PM (IST)

ਅਬੁਲ ਫਜ਼ਲ ''ਚ ਰਿਹਾਇਸ਼ੀ ਇਮਾਰਤ ''ਚ ਲੱਗੀ ਅੱਗ, ਕਈ ਗੱਡੀਆਂ ਹੋਈਆਂ ਸੜ੍ਹ ਕੇ ਸੁਆਹ

ਨਵੀਂ ਦਿੱਲੀ—ਦੱਖਣੀ-ਪੂਰਬੀ ਦਿੱਲੀ ਦੇ ਅਬੁਲ ਫਜ਼ਲ ਐਂਕਲੇਵ ਇਲਾਕੇ 'ਚ ਮੰਗਲਵਾਰ ਨੂੰ ਸਵੇਰੇ ਇਕ ਰਿਹਾਇਸ਼ੀ ਇਮਾਰਤ ਦੀ ਪਾਰਕਿੰਗ 'ਚ ਅੱਗ ਗਈ। ਇਸ ਘਟਨਾ 'ਚ 7 ਲੋਕਾਂ ਨੂੰ ਬਚਾਇਆ ਗਿਆ। ਚੀਫ ਫਾਇਰ ਅਧਿਕਾਰੀ ਅਤੁਲ ਗਰਗ ਨੇ ਦੱਸਿਆ ਇਸ ਘਟਨਾ 'ਚ 6 ਸਾਲਾਂ ਦੀ ਬੱਚੀ ਮਾਮੂਲੀ ਰੂਪ ਨਾਲ ਜ਼ਖਮੀ ਹੋ ਗਈ ਅਤੇ ਉਸ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਫਾਇਰ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ ਸਾਢੇ ਤਿੰਨ ਵਜੇ ਅੱਗ ਲਗਣ ਦੀ ਸੂਚਨਾ ਮਿਲੀ ਸੀ ਅਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੂੰ ਮੌਕੇ 'ਤੇ ਹੀ ਭੇਜਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਮਾਰਤ ਦੇ ਪਾਰਕਿੰਗ ਸਥਲ 'ਤੇ ਲੱਗੇ ਬਿਜਲੀ ਦੇ ਮੀਟਰ 'ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਹੈ ਜੋ ਗੱਡੀਆਂ ਤਕ ਫੈਲ ਗਈ। ਉਨ੍ਹਾਂ ਨੇ ਦੱਸਿਆ ਕਿ ਅੱਗ 'ਤੇ ਸਵੇਰੇ 5.10 ਮਿੰਟ 'ਤੇ ਕਾਬੂ ਪਾ ਲਿਆ ਗਿਆ। ਪਾਰਕਿੰਗ 'ਚ ਤਿੰਨ ਕਾਰਾਂ, ਚਾਰ ਬਾਈਕਾਂ ਅਤੇ ਦੋ ਸਕੂਟਰ ਸੜ ਕੇ ਸੁਆਹ ਹੋ ਗਏ।


author

Karan Kumar

Content Editor

Related News