DTC ਦੀ ਬੱਸ ਨਾਲ ਟਕਰਾ ਕੇ ਪਲਟੀ ਸਕੂਲੀ ਬੱਸ, 6 ਵਿਦਿਆਰਥੀ ਜ਼ਖਮੀ

01/23/2020 10:20:10 AM

ਨਵੀਂ ਦਿੱਲੀ— ਵੀਰਵਾਰ ਦੀ ਸਵੇਰ ਨੂੰ ਉੱਤਰੀ ਦਿੱਲੀ ਦੇ ਨਾਰਾਇਣਾ 'ਚ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਸਕੂਲੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਹਾਦਸੇ ਵਿਚ 6 ਸਕੂਲੀ ਬੱਚੇ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਦਰਅਸਲ ਸਕੂਲ ਬੱਸ ਦੀ ਟੱਕਰ ਡੀ. ਟੀ. ਸੀ. ਦੀ ਕਲਸਟਰ ਬੱਸ ਨਾਲ ਹੋ ਗਈ। ਟੱਕਰ ਕਾਰਨ ਸਕੂਲੀ ਬੱਸ ਪਲਟ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ਦੀ ਬੱਸ ਯੂ-ਟਰਨ ਲੈ ਰਹੀ ਸੀ ਅਤੇ ਦੂਜੇ ਪਾਸਿਓਂ ਤੇਜ਼ ਰਫਤਾਰ ਆ ਰਹੀ ਡੀ. ਟੀ. ਸੀ. ਦੀ ਕਲਸਟਰ ਬੱਸ ਨੇ ਟੱਕਰ ਮਾਰ ਦਿੱਤੀ। ਸਕੂਲੀ ਬੱਸ ਇਕ ਪ੍ਰਾਈਵੇਟ ਸਕੂਲ ਦੀ ਸੀ, ਜਿਸ ਵਿਚ 6ਵੀਂ ਤੋਂ 12ਵੀਂ ਜਮਾਤ ਤਕ ਦੇ 27 ਵਿਦਿਆਰਥੀ ਸਵਾਰ ਸਨ।

PunjabKesari

ਜ਼ਖਮੀ ਸਾਰੇ ਵਿਦਿਆਰਥੀ ਫਿਲਹਾਲ ਖਤਰੇ ਤੋਂ ਬਾਹਰ ਹਨ। ਵਿਦਿਆਰਥੀਆਂ ਨੂੰ ਕਪੂਰ ਨਰਸਿੰਗ ਹੋਮ 'ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 4 ਵਿਦਿਆਰਥੀਆਂ ਨੂੰ ਮੁੱਢਲੇ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਬਾਕੀ ਦੋ ਨੂੰ ਜਲਦੀ ਹੀ ਛੁੱਟੀ ਦੇ ਦਿੱਤੀ ਜਾਵੇਗੀ। ਪੁਲਸ ਨੇ ਦੋਹਾਂ ਬੱਸਾਂ ਦੇ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਨਾਰਾਇਣਾ ਪੁਲਸ ਥਾਣੇ ਦੇ ਏ. ਐੱਸ. ਆਈ. ਸੁਸ਼ੀਲ ਕੁਮਾਰ ਨੂੰ ਸੌਂਪੀ ਗਈ ਹੈ।


Tanu

Content Editor

Related News