ਦਿੱਲੀ ਦੇ ਭਜਨਪੁਰਾ ਇਲਾਕੇ ''ਚੋਂ ਮਿਲੀਆਂ ਲਾਸ਼ਾਂ ਸਬੰਧੀ ਹੋਇਆ ਹੈਰਾਨੀਜਨਕ ਖੁਲਾਸਾ

Thursday, Feb 13, 2020 - 12:26 PM (IST)

ਦਿੱਲੀ ਦੇ ਭਜਨਪੁਰਾ ਇਲਾਕੇ ''ਚੋਂ ਮਿਲੀਆਂ ਲਾਸ਼ਾਂ ਸਬੰਧੀ ਹੋਇਆ ਹੈਰਾਨੀਜਨਕ ਖੁਲਾਸਾ

ਨਵੀਂ ਦਿੱਲੀ—ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ 'ਚ ਬੁੱਧਵਾਰ ਇਕੋ ਘਰੋਂ ਪਰਿਵਾਰ ਦੇ ਪੰਜ ਲੋਕਾਂ ਦੀਆਂ ਲਾਸ਼ਾਂ ਮਿਲਣ ਕਾਰਨ ਸਨਸਨੀ ਫੈਲ ਗਈ ਸੀ। ਸ਼ੁਰੂਆਤੀ ਜਾਂਚ 'ਚ ਪੁਲਸ ਨੇ ਇਸ ਨੂੰ ਖੁਦਕੁਸ਼ੀ ਮਾਮਲਾ ਦੱਸਿਆ ਸੀ ਪਰ ਹੁਣ ਇਸ ਸਬੰਧੀ ਨਵਾਂ ਖੁਲਾਸਾ ਹੋਇਆ ਹੈ ਕਿ ਪੰਜਾਂ ਲੋਕਾਂ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕੀਤੀ ਗਈ ਹੈ। ਮ੍ਰਿਤਕਾਂ ਦੀਆਂ ਧੌਣਾਂ ਅਤੇ ਸਰੀਰ ਦੇ ਦੂਜੇ ਹਿੱਸਿਆਂ 'ਤੇ ਜ਼ਖਮ ਹਨ। ਪੁਲਸ ਨੇ ਹੱਤਿਆ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਘਰ 'ਚ ਲੁੱਟਖੋਹ ਦੇ ਕੋਈ ਨਿਸ਼ਾਨ ਨਹੀਂ ਮਿਲੇ। ਅਜਿਹੇ 'ਚ ਹੱਤਿਆ ਦੇ ਪਿੱਛੇ ਕਾਰਨ ਅਤੇ ਦੋਸ਼ੀਆਂ ਦੀ ਪੁਲਸ ਭਾਲ ਕਰ ਰਹੀ ਹੈ। ਅੱਜ ਭਾਵ ਵੀਰਵਾਰ ਨੂੰ 5 ਲਾਸ਼ਾਂ ਦਾ ਪੋਸਟਮਾਰਟਮ ਹੋਵੇਗਾ।

PunjabKesari

ਦੱਸ ਦੇਈਏ ਕਿ ਮ੍ਰਿਤਕਾਂ ਦੀ ਪਹਿਚਾਣ ਈ ਰਿਕਸ਼ਾ ਚਾਲਕ ਸ਼ੰਭੂ ਚੌਧਰੀ (43) ਉਸ ਦੀ ਪਤਨੀ ਸੁਨੀਤਾ (37) ਬੇਟੇ ਸ਼ਿਵਮ ਅਤੇ ਸਚਿਨ (14), ਬੇਟੀ ਕੋਮਲ (12) ਦੇ ਰੂਪ 'ਚ ਹੋਈ ਹੈ।

PunjabKesari

ਦੱਸਣਯੋਗ ਹੈ ਕਿ ਬੁੱਧਵਾਰ ਸਵੇਰਸਾਰ 11 ਵਜੇ ਗੁਆਂਢੀਆਂ ਨੇ ਘਰ 'ਚੋਂ ਬਦਬੂ ਆਉਣ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਜਦੋਂ ਘਟਨਾ ਸਥਾਨ 'ਤੇ ਪਹੁੰਚੀ ਅਤੇ ਦਰਵਾਜ਼ਾ ਤੋੜ ਕੇ ਘਰ 'ਚ ਦਾਖਲ ਹੋਈ, ਤਾਂ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆ। ਮੌਕੇ 'ਤੇ ਕੋਈ ਨੋਟ ਬਰਾਮਦ ਨਹੀਂ ਹੋਇਆ।  

PunjabKesari


author

Iqbalkaur

Content Editor

Related News