ਦਿੱਲੀ ''ਚ ਵਿਧਾਇਕਾਂ ਦੀ ਸੈਲਰੀ 4 ਗੁਣਾ ਵਧਾਉਣ ਦੀ ਸਿਫਾਰਿਸ਼

10/06/2015 6:03:21 PM

ਨਵੀਂ ਦਿੱਲੀ- ਦਿੱਲੀ ''ਚ ਵਿਧਾਇਕਾਂ ਦੀ ਸੈਲਰੀ 4 ਗੁਣਾ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਵਿਧਾਨ ਸਭਾ ਦੇ ਚੇਅਰਮੈਨ ਰਾਮਨਿਵਾਸ ਗੋਇਲ ਨੇ ਜੋ ਐਕਸਪਰਟ ਕਮੇਟੀ ਬਣਾਈ ਸੀ, ਉਸ ਨੇ ਆਪਣੀ ਰਿਪੋਰਟ ਵਿਧਾਨ ਸਭਾ ਚੇਅਰਮੈਨ ਨੂੰ ਸੌਂਪ ਦਿੱਤੀ ਹੈ। ਪੈਨਲ ਨੇ ਇਹ ਸਿਫਾਰਿਸ਼ ਕੀਤੀ ਹੈ ਕਿ ਵਿਧਾਇਕਾਂ ਦੀ ਬੇਸਿਕ ਸੈਲਰੀ 12 ਤੋਂ 50 ਹਜ਼ਾਰ ਤੱਕ ਵਧਾਈ ਜਾਵੇ। ਅਜੇ ਵਿਧਾਇਕਾਂ ਨੂੰ 84 ਹਜ਼ਾਰ ਰੁਪਏ ਸੈਲਰੀ ਮਿਲਦੀ ਹੈ। ਹਾਲਾਂਕਿ ਜੇਕਰ ਇਸ ਸਿਫਾਰਿਸ਼ ਨੂੰ ਮੰਨ ਲਿਆ ਜਾਵੇ ਤਾਂ ਦਿੱਲੀ ''ਚ ਵਿਧਾਇਕਾਂ ਦੀ ਸੈਲਰੀ 3 ਤੋਂ 3.30 ਲੱਖ ਦਰਮਿਆਨ ਹੋ ਜਾਵੇਗੀ। 
ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ''ਚ ਇਹ ਖਬਰ ਆਈ ਸੀ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀ ਤਣਖਾਹ ਵਧਾਈ ਜਾਵੇ ਕਿਉਂਕਿ ਮੌਜੂਦਾ ਸਥਿਤੀ ''ਚ ਉਨ੍ਹਾਂ ਦਾ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ। ਇਸ ਤੋਂ ਬਾਅਦ ਸਾਬਕਾ ਲੋਕ ਸਭਾ ਜਨਰਲ ਸਕੱਤਰ ਪੀਡੀਟੀ ਅਚਾਰੀ ਦੀ ਅਗਵਾਈ ''ਚ ਵਿਧਾਨ ਸਭਾ ਚੇਅਰਮੈਨ ਨੇ ਇਕ ਕਮੇਟੀ ਬਣਾਈ, ਜਿਸ ਨੂੰ ਇਹ ਆਂਕਲਨ ਕਰਨਾ ਸੀ ਕਿ ਇਸ ਸਮੱਸਿਆ ਦਾ ਕਿਵੇਂ ਨਿਪਟਾਰਾ ਹੋਵੇ, ਕਿਉਂਕਿ ਇਹ ਕੋਈ ਹੁਣ ਦੀ ਨਹੀਂ ਸਗੋਂ ਸਮੇਂ-ਸਮੇਂ ''ਤੇ ਆਉਂਦੀ ਰਹਿਣ ਵਾਲੀ ਸਮੱਸਿਆ ਹੈ।

 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

News Editor

Related News