ਦਿੱਲੀ ''ਚ ਹੋਏ 17 ਸਾਲਾਂ ਲੜਕੀ ਦੇ ਕਤਲ ''ਚ ਦੋਸਤ ਹੀ ਨਿਕਲਿਆ ਦੋਸ਼ੀ

Wednesday, Aug 29, 2018 - 11:43 AM (IST)

ਦਿੱਲੀ ''ਚ ਹੋਏ 17 ਸਾਲਾਂ ਲੜਕੀ ਦੇ ਕਤਲ ''ਚ ਦੋਸਤ ਹੀ ਨਿਕਲਿਆ ਦੋਸ਼ੀ

ਨਵੀਂ ਦਿੱਲੀ— 17 ਸਾਲ ਦੀ ਲੜਕੀ ਦੀ ਲਿਖੀ ਇਕ ਕਵਿਤਾ ਨੇ ਦਿੱਲੀ ਦੇ ਸਾਲ ਭਰ ਤੋਂ ਉਲਝਿਆ ਕਤਲ ਦਾ ਮਾਮਲਾ ਸੁਲਝਾਅ ਦਿੱਤਾ। ਸ਼੍ਰੇਆ ਸ਼ਰਮਾ ਨਾਂ ਦੀ ਲੜਕੀ ਦਾ ਪਿਛਲੇ ਸਾਲ ਕਤਲ ਕਰ ਦਿੱਤਾ ਗਿਆ ਸੀ। ਮੌਤ ਦੇ ਕੁਝ ਹੀ ਘੰਟੇ ਪਹਿਲਾਂ ਸ਼੍ਰੇਆ ਨੇ ਇਕ ਕਵਿਤਾ ਲਿਖੀ ਸੀ। ਕਵਿਤਾ ਨੂੰ ਅਹਿਮ ਸਬੂਤ ਮੰਨ ਕੇ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਕਤਲ ਲੜਕੀ ਦੇ ਹੀ ਦੋਸਤ ਸਾਰਥਕ ਕਪੂਰ ਨੇ ਕੀਤਾ ਸੀ। ਸਾਰਥਕ ਦੀ ਉਮਰ 19 ਸਾਲ ਹੈ। ਸੈਸ਼ਨ ਕੋਰਟ ਨੇ ਲੜਕੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਪਿਛਲੇ ਸਾਲ 16 ਅਗਸਤ ਨੂੰ ਸ਼੍ਰੇਆ ਦੀ ਹੈਂਡਰਾਈਟਿੰਗ 'ਚ ਕਵਿਤਾ ਲਿਖੀ ਸੀ। ਪੁਲਸ ਨੇ ਇਸ ਚਿੱਠੀ ਦੀ ਜਾਂਚ ਸ਼ੁਰੂ ਕੀਤੀ। ਜਾਂਚ 'ਚ ਪਤਾ ਲੱਗਾ ਕਿ ਸ਼੍ਰੇਆ ਅਤੇ ਸਾਰਥਕ ਲੰਬੇ ਸਮੇਂ ਤੱਕ ਦੋਸਤ ਸਨ। ਬਾਅਦ 'ਚ ਸਾਰਥਕ ਦਾ ਰਵੱਈਆ ਸ਼੍ਰੇਆ ਨੂੰ ਲੈ ਕੇ ਖਰਾਬ ਹੋ ਗਿਆ ਸੀ। ਇਸ ਗੱਲ ਨਾਲ ਸ਼੍ਰੇਆ ਪਰੇਸ਼ਾਨ ਸੀ ਅਤੇ ਸਾਰਥਕ ਤੋਂ ਵੱਖ ਹੋਣਾ ਚਾਹੁੰਦੀ ਸੀ। ਸਾਰਥਕ ਅਜਿਹੀ ਨਹੀਂ ਚਾਹੁੰਦਾ ਸੀ। ਕਤਲ ਦੇ ਦਿਨ ਉਸ ਨੇ ਸਾਰਥਕ ਲਈ ਇਕ ਕਵਿਤਾ ਲਿਖੀ। ਉਹ ਸਾਰਥਕ ਨਾਲ ਆਖਰੀ ਵਾਰ ਮਿਲਣ ਅਤੇ ਉਸ ਨੂੰ ਇਹ ਕਵਿਤਾ ਦੇਣ ਉਸ ਦੇ ਘਰ ਗਈ। ਸਾਰਥਕ ਨੇ ਉਸ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ ਅਤੇ ਲਾਸ਼ ਰੋਹਿਨੀ ਦੇ ਇਕ ਨਾਲੇ 'ਚ ਸੁੱਟ ਦਿੱਤੀ। ਸ਼੍ਰੇਆ ਦੇ ਕਤਲ ਦੇ ਦਿਨ ਲਿਖੀ ਕਵਿਤਾ ਸਾਰਥਕ ਦੇ ਘਰ ਤੋਂ ਮਿਲੀ, ਜਿਸ ਨਾਲ ਪੁਲਸ ਦਾ ਸਾਰਥਕ 'ਤੇ ਸ਼ੱਕ ਹੋਇਆ। ਜੱਜ ਵਰਿੰਦਰ ਕੁਮਾਰ ਬੰਸਲ ਨੇ ਵੀ ਕਵਿਤਾ ਨੂੰ ਅਹਿਮ ਸਬੂਤ ਮੰਨਿਆ ਅਤੇ ਫੈਸਲਾ ਸੁਣਾਉਣ ਸਮੇਂ ਇਹ ਕਵਿਤਾ ਪੜ੍ਹ ਕੇ ਵੀ ਸੁਣਾਈ। ਹੋਰ ਗੱਲਾਂ ਸਾਹਮਣੇ ਆਉਣ 'ਤੇ ਸਾਰਥਕ ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ। 

ਸ਼੍ਰੇਆ ਦੀ ਆਖਰੀ ਕਵਿਤਾ: ਖਿਲੌਨੋਂ ਸੇ ਖੇਲਤੇ ਹੁਏ ਖਿਲੌਨਾ ਬਨ ਗਏ —
ਕਾਸ਼ ਮੈਂ ਜਿੰਦਾ ਨਾ ਹੋਤੀ? ਜਬ ਭੀ ਮੈਂ ਆਂਖੇ ਬੰਦ ਕਰਦੀ ਹੂੰ, ਗਹਿਰਾ ਅੰਧੇਰਾ ਦੇਖਤੀ ਹੂੰ।
ਮੈਂ ਅਪਨੇ ਤਮਾਮ ਡਰ ਕੇ ਬੋਝ ਤਲੇ ਦਬ ਗਈ ਹੂੰ, ਯਹਾਂ ਰਹਨੇ ਸੇ ਡਰਤੀ ਹੂੰ।
ਅਮ ਕਭੀ ਸਾਥ ਮੇਂ ਖਿਲੌਨੋਂ ਸੇ ਖੇਲਤੇ ਥੇ ਹੋਰ ਅਬ ਖੁਦ ਖਿਲੌਨਾ ਬਨ ਗਏ ਹੈਂ।
ਸਚ ਮੇਂ ਲੜਕੇ ਤੋ ਲੜਕੇ ਹੀ ਹੋਤੇ ਹੈਂ...ਔਰ ਅਮ ਲੜਕੀਆਂ ਕਭੀ ਅਪਨੀ ਬਾਤ ਕਹਿ ਵੀ ਨਹੀਂ ਪਾਤੀ।


Related News