ਗੈਸ ਸਿਲੰਡਰ ਫਟਣ ਕਾਰਨ ਇਮਾਰਤ ''ਚ ਲੱਗੀ ਅੱਗ, ਫਾਇਰ ਕਰਮੀਆਂ ਨੇ ਬਚਾਈ 16 ਲੋਕਾਂ ਦੀ ਜਾਨ

Sunday, Oct 22, 2023 - 12:10 PM (IST)

ਗੈਸ ਸਿਲੰਡਰ ਫਟਣ ਕਾਰਨ ਇਮਾਰਤ ''ਚ ਲੱਗੀ ਅੱਗ, ਫਾਇਰ ਕਰਮੀਆਂ ਨੇ ਬਚਾਈ 16 ਲੋਕਾਂ ਦੀ ਜਾਨ

ਨਵੀਂ ਦਿੱਲੀ- ਮੱਧ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿਚ ਸਥਿਤ ਇਕ ਫਲੈਟ 'ਚ ਅੱਗ ਲੱਗਣ ਮਗਰੋਂ 6 ਬੱਚਿਆਂ ਸਣੇ 16 ਲੋਕਾਂ ਨੂੰ ਬਚਾਇਆ ਗਿਆ। ਦਿੱਲੀ ਫਾਇਰ ਬ੍ਰਿਗੇਡ ਸੇਵਾ (ਡੀ. ਐੱਫ. ਐੱਸ.) ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 7 ਵਜ ਕੇ 40 ਮਿੰਟ 'ਤੇ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ। 

 

ਉਨ੍ਹਾਂ ਨੇ ਕਿਹਾ ਕਿ ਸਬੰਧਤ ਪੁਲਸ ਥਾਣੇ ਨੂੰ ਵੀ ਸੂਚਿਤ ਕੀਤਾ ਗਿਆ। ਅਸੀਂ 6 ਬੱਚਿਆਂ, 7 ਔਰਤਾਂ ਅਤੇ 3 ਪੁਰਸ਼ਾਂ ਸਮੇਤ ਕੁੱਲ 16 ਲੋਕਾਂ ਨੂੰ ਬਚਾਇਆ। ਬਚਾਅ ਮੁਹਿੰਮ ਚੁਣੌਤੀਪੂਰਨ ਸੀ, ਕਿਉਂਕਿ ਫਲੈਟ ਦੇ ਅੰਦਰ LPG ਗੈਸ ਸਿਲੰਡਰ ਫਟ ਗਿਆ ਸੀ। ਡੀ. ਐੱਫ. ਐੱਸ. ਮੁਤਾਬਕ ਅੱਗ 'ਤੇ ਕਾਬੂ ਪਾ ਲਇਆ ਗਿਆ ਹੈ। ਗਨੀਮਤ ਇਹ ਰਹੀ ਕਿ ਇਸ ਦੌਰਾਨ ਕੋਈ ਗੰਭੀਰ ਰੂਪ ਨਾਲ ਜ਼ਖ਼ਮੀ ਨਹੀਂ ਹੋਇਆ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਅਸੀਂ ਅੱਗ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।


 


author

Tanu

Content Editor

Related News