ਪ੍ਰੇਮ ਪ੍ਰਸਤਾਵ ਠੁਕਰਾਇਆ ਤਾਂ ਕੁੜੀ ਦਾ ਗਲ਼ਾ ਵੱਢਣ ਦੀ ਕੀਤੀ ਕੋਸ਼ਿਸ਼, ਫਿਰ ਕਰ ਲਈ ਖ਼ੁਦਕੁਸ਼ੀ

Saturday, Jun 03, 2023 - 03:55 PM (IST)

ਪ੍ਰੇਮ ਪ੍ਰਸਤਾਵ ਠੁਕਰਾਇਆ ਤਾਂ ਕੁੜੀ ਦਾ ਗਲ਼ਾ ਵੱਢਣ ਦੀ ਕੀਤੀ ਕੋਸ਼ਿਸ਼, ਫਿਰ ਕਰ ਲਈ ਖ਼ੁਦਕੁਸ਼ੀ

ਨਵੀਂ ਦਿੱਲੀ (ਏਜੰਸੀ)- ਰਾਸ਼ਟਰੀ ਰਾਜਧਾਨੀ 'ਚ ਇਕ 24 ਸਾਲਾ ਨੌਜਵਾਨ ਨੇ ਪ੍ਰੇਮ ਪ੍ਰਸਤਾਵ ਠੁਕਰਾਉਣ 'ਤੇ 19 ਸਾਲਾ ਕੁੜੀ ਦਾ ਗਲ਼ਾ ਵੱਢਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ 'ਚ ਰੋਹਿਣੀ ਸੈਕਟਰ 25 'ਚ ਆਪਣੇ ਘਰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਬੇਗਮਪੁਰ ਥਾਣਾ ਖੇਤਰ ਦੀ ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਣੀ ਸੈਕਟਰ 25 ਵਾਸੀ ਅਮਿਤ ਵਜੋਂ ਹੋਈ ਹੈ ਅਤੇ ਪੀੜਤ ਕੁੜੀ ਇਵੈਂਟ ਮੈਨੇਜਮੈਂਟ ਕੰਪਨੀ 'ਚ ਕੰਮ ਕਰਦੀ ਹੈ। ਪੁਲਸ ਅਨੁਸਾਰ ਸ਼ੁੱਕਰਵਾਰ ਦੁਪਹਿਰ ਕਰੀਬ 3 ਵਜੇ ਅਮਿਤ ਨੇ ਚਾਕੂ ਨਾਲ ਕੁੜੀ 'ਤੇ ਹਮਲਾ ਕੀਤਾ ਅਤੇ ਉਸ ਦਾ ਗਲ਼ਾ ਵੱਢਣ ਦੀ ਕੋਸ਼ਿਸ਼ ਕੀਤੀ ਪਰ ਦਫ਼ਤਰ 'ਚ ਮੌਜੂਦ ਹੋਰ ਕਰਮਚਾਰੀਆਂ ਨੇ ਉਸ ਨੂੰ ਬਚਾ ਲਿਆ।

ਕੁੜੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਕਿਹਾ ਕਿ ਹਾਲਾਂਕਿ ਨੌਜਵਾਨ ਨੇ ਕੁੜੀ ਦਾ ਗਲ਼ਾ ਵੱਢਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਖੁਦ ਨੂੰ ਇਕ ਕਮਰੇ 'ਚ ਬੰਦ ਕਰ ਲਿਆ ਅਤੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਪੁਲਸ ਅਤੇ ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਅਮਿਤ ਦੀ ਲਾਸ਼ ਬੀ.ਐੱਸ.ਏ.  ਹਸਪਤਾਲ ਦੇ ਮੁਰਦਾਘਰ 'ਚ ਰੱਖਵਾ ਦਿੱਤੀ ਗਈ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਨੌਜਵਾਨ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ।


author

DIsha

Content Editor

Related News