ਆਈਸਕ੍ਰੀਮ ਖਾਣ ਜਾ ਰਹੇ ਬੱਚਿਆਂ ਨੂੰ ਤੇਜ਼ ਰਫ਼ਤਾਰ ਕਾਰ ਨੇ ਕੁਚਲਿਆ, 2 ਸਕੀਆਂ ਭੈਣਾਂ ਦੀ ਹੋਈ ਮੌਤ

Wednesday, Oct 14, 2020 - 05:17 PM (IST)

ਆਈਸਕ੍ਰੀਮ ਖਾਣ ਜਾ ਰਹੇ ਬੱਚਿਆਂ ਨੂੰ ਤੇਜ਼ ਰਫ਼ਤਾਰ ਕਾਰ ਨੇ ਕੁਚਲਿਆ, 2 ਸਕੀਆਂ ਭੈਣਾਂ ਦੀ ਹੋਈ ਮੌਤ

ਨਵੀਂ ਦਿੱਲੀ- ਦਿੱਲੀ ਦੇ ਮਾਡਲ ਟਾਊਨ ਇਲਾਕੇ 'ਚ ਬੀਤੀ ਰਾਤ ਇਕ ਬੇਕਾਬੂ ਕਾਰ ਨੇ 3 ਬੱਚਿਆਂ ਸਮੇਤ 4 ਲੋਕਾਂ ਨੂੰ ਕੁਚਲ ਦਿੱਤਾ। ਇਸ ਮਾਮਲੇ 'ਚ ਇਕ ਨਾਬਾਲਗ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਹਾਦਸੇ 'ਚ 2 ਭੈਣਾਂ ਦੀ ਜਾਨ ਚੱਲੀ ਗਈ। ਬੱਚੀਆਂ ਦੇ ਪਿਤਾ ਦਾ ਕਹਿਣਾ ਹੈ ਕਿ ਭਗਵਾਨ ਨੇ ਮੈਨੂੰ 3 ਬੱਚੇ ਦਿੱਤੇ, ਹੁਣ 2 ਜਾ ਚੁੱਕੇ ਹਨ ਅਤੇ ਮੇਰਾ ਬੇਟਾ ਗੰਭੀਰ ਹੈ। ਮੇਰਾ ਪੂਰਾ ਪਰਿਵਾਰ ਮੇਰੇ ਨਾਲ ਸੀ, ਮੇਰੇ ਬੱਚੇ ਸਿਰਫ਼ ਸੜਕ ਪਾਰ ਕਰਨ ਗਏ ਸਨ ਅਤੇ ਇਹ ਹਾਦਸਾ ਹੋ ਗਿਆ। ਜੇਕਰ ਮੈਂ ਉਨ੍ਹਾਂ ਨੂੰ ਰੋਕ ਲੈਂਦਾ ਤਾਂ ਉਹ ਇੱਥੇ ਹੁੰਦੇ। ਉਸ ਨੇ ਕਿਹਾ ਕਿ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ।

PunjabKesariਨਾਬਾਲਗ ਦੋਸ਼ੀ ਗ੍ਰਿਫ਼ਤਾਰ
ਪੁਲਸ ਨੇ ਦੋਹਾਂ ਭੈਣਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਹਨ। ਪੁਲਸ ਹਾਦਸੇ ਵਾਲੀ ਰੋਡ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖ ਕੇ ਜਾਂਚ ਕਰ ਰਹੀ ਸੀ, ਜਿਸ ਤੋਂ ਬਾਅਦ ਪੁਲਸ ਨੇ ਅੱਜ ਯਾਨੀ ਬੁੱਧਵਾਰ ਨੂੰ ਦੋਸ਼ੀ ਡਰਾਈਵਰ ਜੋ ਕਿ ਨਾਬਾਲਗ ਦੱਸਿਆ ਜਾ ਰਿਹਾ ਹੈ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਰਨ ਵਾਲੇ ਅਤੇ ਜ਼ਖਮੀ ਸਾਰੇ ਸੰਤ ਨਗਰ ਬੁਰਾੜੀ ਦੇ ਰਹਿਣ ਵਾਲੇ ਹਨ। ਮ੍ਰਿਤਕ ਭੈਣਾਂ ਦੀ ਪਛਾਣ ਇਸ਼ਿਕਾ ਅਤੇ ਭੂਮੀ ਜਿਨ੍ਹਾਂ ਦੀ ਉਮਰ 8 ਅਤੇ 4 ਸਾਲ ਹੈ ਦੇ ਰੂਪ 'ਚ ਹੋਈ ਹੈ। ਜਦੋਂਕਿ ਜ਼ਖਮੀ ਭਰਾ ਦੀ ਪਛਾਣ ਗੌਰਵ ਜਿਸ ਦੀ ਉਮਰ 5 ਸਾਲ ਹੈ ਅਤੇ ਗੁਆਂਢੀ ਮਿਲਾਪ ਸਿੰਘ ਜਿਨ੍ਹਾਂ ਦੀ ਉਮਰ 60 ਸਾਲ ਦੇ ਰੂਪ 'ਚ ਹੋਈ ਹੈ।

ਆਈਸਕ੍ਰੀਮ ਖਾਣ ਜਾ ਰਹੇ ਸਨ ਬੱਚੇ
ਸੋਮਵਾਰ ਰਾਤ ਕਰੀਬ 10 ਵਜੇ ਬੱਚਿਆਂ ਦੇ ਪਿਤਾ ਜਸਪਾਲ ਆਪਣੀ ਪਤਨੀ ਸ਼ਵੇਤਾ ਅਤੇ ਦਾਦਾ-ਦਾਰੀ ਅਤੇ ਮਿਲਾਪ ਨਾਲ ਗੁਰਦੁਆਰੇ ਵੱਲ ਗਏ ਸਨ। ਜਸਪਾਲ ਨੇ ਆਪਣੇ ਪੇਟ ਦੀ ਦਵਾਈ ਲੈਣੀ ਸੀ। ਬੱਚਿਆਂ ਨੇ ਵੀ ਘੁੰਮਣ ਦੀ ਜਿੱਦ ਕੀਤੀ ਤਾਂ ਜਸਪਾਲ ਨੇ ਸਾਰਿਆਂ ਨੂੰ ਕਾਰ 'ਚ ਬਿਠਾ ਲਿਆ। ਉਹ ਗੁਰਦੁਆਰੇ ਦੇ ਠੀਕ ਸਾਹਮਣੇ ਸੀ.ਐੱਨ.ਜੀ. ਪੰਪ ਤੋਂ ਕਾਰ 'ਚ ਸੀ.ਐੱਨ.ਜੀ. ਭਰਵਾ ਰਹੇ ਸਨ। ਤਿੰਨਾਂ ਬੱਚਿਆਂ ਨੇ ਆਈਸਕ੍ਰੀਮ ਵਾਲੇ ਨੂੰ ਦੇਖ ਕੇ ਆਈਸਕ੍ਰੀਮ ਖਾਣ ਦੀ ਜਿੱਦ ਕੀਤੀ। ਮਿਲਾਪ ਉਨ੍ਹਾਂ ਨੂੰ ਲੈਕੇ ਜਦੋਂ ਸੜਕ ਪਾਰ ਕਰ ਰਿਹਾ ਸੀ, ਉਦੋਂ ਕਾਫ਼ੀ ਤੇਜ਼ ਗਤੀ ਨਾਲ ਨੀਲੇ ਰੰਗ ਦੀ ਇਕ ਕਾਰ ਆਈ ਅਤੇ ਚਾਰਾਂ ਨੂੰ ਟੱਕਰ ਮਾਰਦੀ ਹੋਈ ਨਿਕਲ ਗਈ। ਜਿਸ ਦੇ ਤੁਰੰਤ ਬਾਅਦ ਪਰਿਵਾਰ ਵਾਲੇ ਅਤੇ ਗੁਰਦੁਆਰੇ ਵਾਲਿਆਂ ਨੇ ਚਾਰਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਦੋਹਾਂ ਭੈਣਾਂ ਦੀ ਮੌਤ ਹੋ ਗਈ।


author

DIsha

Content Editor

Related News