ਦੁਨੀਆ ਦਾ 10ਵਾਂ ਸਭ ਤੋਂ ਰੁਝੇਵਿਆਂ ਭਰਿਆ ਹੈ ਦਿੱਲੀ ਦਾ ਏਅਰਪੋਰਟ : ਰਿਪੋਰਟ

Friday, Oct 28, 2022 - 01:11 AM (IST)

ਦੁਨੀਆ ਦਾ 10ਵਾਂ ਸਭ ਤੋਂ ਰੁਝੇਵਿਆਂ ਭਰਿਆ ਹੈ ਦਿੱਲੀ ਦਾ ਏਅਰਪੋਰਟ : ਰਿਪੋਰਟ

ਨੈਸ਼ਨਲ ਡੈਸਕ : ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਅਕਤੂਬਰ ’ਚ ਦੁਨੀਆ ਦੇ 10ਵੇਂ ਸਭ ਤੋਂ ਰੁਝੇਵਿਆਂ ਭਰੇ ਹਵਾਈ ਅੱਡੇ ਵਜੋਂ ਉੱਭਰਿਆ ਹੈ, ਜਦਕਿ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਯਾਨੀ ਅਕਤੂਬਰ 2019 ’ਚ ਇਹ 14ਵਾਂ ਸਭ ਤੋਂ ਰੁਝੇਵਿਆਂ ਭਰਿਆ ਏਅਰਪੋਰਟ ਸੀ। ਗਲੋਬਲ ਯਾਤਰਾ ਨਾਲ ਸਬੰਧਤ ਅੰਕੜੇ ਪ੍ਰਦਾਨ ਕਰਾਉਣ ਵਾਲੀ ਸੰਸਥਾ ਆਫ਼ੀਸ਼ੀਅਲ ਏਅਰਲਾਈਨ ਗਾਈਡ (ਓ.ਏ.ਜੀ.) ਨੇ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ।

ਰਿਪੋਰਟ ਦੇ ਅਨੁਸਾਰ, ਹਾਰਟਸਫੀਲਡ-ਜੈਕਸਨ ਦਾ ਅਟਲਾਂਟਾ ਅੰਤਰਰਾਸ਼ਟਰੀ ਏਅਰਪੋਰਟ ਅਕਤੂਬਰ ’ਚ ਸਭ ਤੋਂ ਰੁਝੇਵਿਆਂ ਭਰਿਆ ਏਅਰਪੋਰਟ ਰਿਹਾ ਹੈ। ਇਸ ਤੋਂ ਬਾਅਦ ਦੁਬਈ ਅਤੇ ਟੋਕੀਓ ਹਨੇਡਾ ਏਅਰਪੋਰਟ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹਨ। ਰਿਪੋਰਟ ’ਚ ਛੇਵੇਂ ਸਥਾਨ ’ਤੇ ਲੰਡਨ ਹੀਥਰੋ ਏਅਰਪੋਰਟ ਅੱਡਾ ਹੈ। ਇਸ ਤੋਂ ਬਾਅਦ ਸੱਤਵੇਂ ਸਥਾਨ ’ਤੇ ਸ਼ਿਕਾਗੋ ਓਹਾਰੇ ਅੰਤਰਰਾਸ਼ਟਰੀ ਏਅਰਪੋਰਟ ਹੈ ਅਤੇ ਲਾਸ ਏਂਜਲਜ਼ ਅੰਤਰਰਾਸ਼ਟਰੀ ਏਅਰਪੋਰਟ ਨੌਵੇਂ ਸਥਾਨ ’ਤੇ ਹੈ।
ਓ. ਏ. ਜੀ. ਦੀ ਰੈਂਕਿੰਗ ਇਸ ਸਾਲ ਅਕਤੂਬਰ ਅਤੇ ਅਕਤੂਬਰ 2019 ’ਚ ਨਿਰਧਾਰਤ ਏਅਰਲਾਈਨ ਸਮਰੱਥਾ ਦੀ ਤੁਲਨਾ ਦੇ ਆਧਾਰ ’ਤੇ ਜਾਰੀ ਕੀਤੀ ਗਈ ਹੈ। ਦੁਨੀਆ ਦੇ ਚੋਟੀ ਦੇ 10 ਸਭ ਤੋਂ ਰੁਝੇਵਿਆਂ ਭਰੇ ਏਅਰਪੋਰਟ ਨੂੰ ਉਨ੍ਹਾਂ ਦੀ ਸੰਯੁਕਤ ਘਰੇਲੂ ਅਤੇ ਅੰਤਰਰਾਸ਼ਟਰੀ ਸਮਰੱਥਾ ਦੇ ਆਧਾਰ ’ਤੇ ਸਥਾਨ ਦਿੱਤਾ ਗਿਆ ਹੈ।

ਓ. ਏ. ਜੀ. ਨੇ ਆਪਣੀ ਵੈੱਬਸਾਈਟ ’ਤੇ ਦਿੱਤੀ ਰਿਪੋਰਟ ’ਚ ਕਿਹਾ ਕਿ ਅਕਤੂਬਰ 2019 ਦੇ ਮੁਕਾਬਲੇ ਇਸ ਮਹੀਨੇ ਦੁਨੀਆ ਭਰ ਦੇ ਚੋਟੀ ਦੇ 10 ਏਅਰਪੋਰਟਸ ’ਚੋਂ ਛੇ ਸਭ ਤੋਂ ਰੁਝੇਵਿਆਂ ਭਰੇ ਹਵਾਈ ਅੱਡਿਆਂ ’ਚ ਸ਼ਾਮਲ ਸਨ। ਚੋਟੀ ਦੇ 10 ਹਵਾਈ ਅੱਡਿਆਂ ’ਚ ਡੱਲਾਸ/ਫੋਰਟ ਵਰਥ (12ਵੇਂ ਤੋਂ 4 ਚੌਥੇ ਸਥਾਨ ਤੱਕ), ਡੈਨਵਰ (20ਵੇਂ ਤੋਂ 5ਵੇਂ ਸਥਾਨ ਤੱਕ), ਇਸਤਾਂਬੁਲ (13ਵੇਂ ਤੋਂ 8ਵੇਂ ਸਥਾਨ ਤੱਕ) ਅਤੇ ਦਿੱਲੀ (14ਵੇਂ ਤੋਂ 10ਵੇਂ ਸਥਾਨ ਤੱਕ) ਅਜਿਹੇ ਏਅਰਪੋਰਟ ਹਨ, ਜਿਨ੍ਹਾਂ ਦੀ ਰੈਂਕਿੰਗ ’ਚ ਸੁਧਾਰ ਹੋਇਆ ਹੈ। ਓ. ਏ. ਜੀ. ਮੁਤਾਬਕ ਦਿੱਲੀ ਏਅਰਪੋਰਟ ਲਈ ਸੀਟਾਂ ਦੀ ਗਿਣਤੀ 34,13,855 ਸੀ।


author

Manoj

Content Editor

Related News