ਦਿੱਲੀ: ਰਾਜੌਰੀ ਗਾਰਡਨ ''ਚ 54 ਦੁਕਾਨਾਂ ਸੀਲ
Friday, Apr 20, 2018 - 12:38 AM (IST)

ਨਵੀਂ ਦਿੱਲੀ— ਰਾਜੌਰੀ ਗਾਰਡਨ 'ਚ ਇਕ ਪਾਸੇ ਤਾਂ ਸਾਊਥ ਐੱਮ. ਸੀ. ਡੀ. ਨੇ ਤਾਂ ਦੂਜੇ ਪਾਸੇ ਨਾਰਥ ਐੱਮ. ਸੀ. ਡੀ. ਨੇ ਵੱਡਾ ਸੀਲਿੰਗ ਅਭਿਆਨ ਚਲਾਉਂਦੇ ਹੋਏ ਦਰਜਨਾਂ ਦੁਕਾਨਾਂ ਸੀਲ ਕਰ ਦਿੱਤੀਆਂ।
ਸੀਲਿੰਗ ਦੀ ਗਾਜ ਜ਼ਿਆਦਾਤਰ ਮਾਰਬਲ ਦੁਕਾਨਾਂ 'ਤੇ ਡਿੱਗੀ। ਸਾਊਥ ਐਮ. ਸੀ. ਡੀ. ਨੇ ਰਾਜੌਰੀ ਗਾਰਡਨ 'ਚ 25 ਦੁਕਾਨਾਂ ਸੀਲ ਕੀਤੀਆਂ, ਜਿਨ੍ਹਾਂ 'ਚ ਸ਼ੁਭ ਲਕਸ਼ਮੀ ਮਾਰਬਲ, ਉਤਮ ਮਾਰਬਲ, ਫਾਈਲ ਮਾਰਬਲ ਹਾਊਸ, ਫਲੋਰੇਕਸ ਮਾਰਬਲ ਕੰਪਨੀ, ਅੰਬਾਜੀ ਮਾਰਬਲ, ਸ਼ਾਈਨ ਮਾਰਬਲ ਸਮੇਤ 18 ਮਾਰਬਲ ਦੁਕਾਨਾਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਨੇਕਸਾ ਸਟੋਰ ਸਮੇਤ 6 ਕਾਰੋਬਾਰੀ ਸੰਪਤੀਆਂ ਨੂੰ ਵੀ ਸੀਲ ਕੀਤਾ ਗਿਆ।
ਉਥੇ ਹੀ ਨਾਰਥ ਐਮ. ਸੀ. ਡੀ. ਨੇ ਵੀ ਵੱਡੀ ਕਾਰਵਾਈ ਕਰਦੇ ਹੋਏ ਰਾਜੌਰੀ ਗਾਰਡਨ 'ਚ 29 ਮਾਰਬਲ ਦੁਕਾਨਾਂ ਸੀਲ ਕਰ ਦਿੱਤੀਆਂ। ਦੱਸ ਦਈਏ ਕਿ ਦੁਪਹਿਰ ਤਕ ਐਮ. ਸੀ. ਡੀ. ਦੀ ਟੀਮ ਨੂੰ ਪੁਲਸ ਫੋਰਸ ਨਹੀਂ ਮਿਲੀ ਸੀ ਪਰ ਪੁਲਸ ਫੋਰਸ ਮਿਲਦੇ ਹੀ ਐਮ. ਸੀ. ਡੀ. ਵਲੋਂ ਸ਼ਾਮ ਤਕ ਰਾਜੌਰੀ ਗਾਰਡਨ 'ਚ ਵੱਡੇ ਪੈਮਾਨੇ 'ਤੇ ਸੀਲਿੰਗ ਅਭਿਆਨ ਚਲਾਇਆ ਗਿਆ।
ਢਾਏ ਗਏ ਨਜਾਇਜ਼ ਨਿਰਮਾਣ
ਰਾਜੌਰੀ ਗਾਰਡਨ ਤੋਂ ਇਲਾਵਾ ਨਾਰਥ ਐਮ. ਸੀ. ਡੀ. ਨੇ ਨਰੇਲਾ ਜੋਨ, ਕਰੋਲ ਬਾਗ ਜੋਨ, ਰੋਹਿਣੀ ਜੋਨ, ਸਿਵਲ ਲਾਈਨਸ ਜੋਨ, ਕੇਸ਼ਵਪੁਰਮ ਜੋਨ 'ਚ 15 ਸਟੀਲਟ ਪਾਰਕਿੰਗ ਨੂੰ ਵੀ ਸੀਲ ਕੀਤਾ। ਇਸ ਤੋਂ ਇਲਾਵਾ ਕੇਸ਼ਵਪੁਰਮ ਜੋਨ 'ਚ 4 ਵੇਸਮੈਂਟਾਂ ਨੂੰ ਕਾਰੋਬਾਰੀ ਗਤੀਵਿਧੀਆਂ ਦੇ ਕਾਰਣ ਸੀਲ ਕੀਤਾ ਗਿਆ। ਸੀਲਿੰਗ ਤੋਂ ਇਲਾਵਾ ਨਜਾਇਜ਼ ਨਿਰਮਾਣ 'ਤੇ ਵੀ ਵੀਰਵਾਰ ਨੂੰ ਐਮ. ਸੀ. ਡੀ. ਦਾ ਹਥੌੜਾ ਚੱਲਿਆ। ਸਾਊਥ ਐਮ. ਸੀ. ਡੀ. ਨੇ ਨਜਫਗੜ੍ਹ ਜੋਨ ਅਧੀਨ ਆਉਣ ਵਾਲੇ ਛਾਵਲਾ ਇਲਾਕੇ 'ਚ ਸੂਰਿਆ ਬਿਹਾਰ 'ਚ 2 ਸੰਪਤੀਆਂ ਨੂੰ ਖਤਮ ਕਰ ਦਿੱਤਾ, ਨਿਗਮ ਮੁਤਾਬਕ ਇਨ੍ਹਾਂ ਦੋਵਾਂ ਹੀ ਸੰਪਤੀਆਂ 'ਚ ਨਾਜਾਇਜ਼ ਨਿਰਮਾਣ ਹੋ ਰਿਹਾ ਸੀ।