ਦਿੱਲੀ ''ਚ ਐਤਵਾਰ ਦੀ ਸ਼ੁਰੂਆਤ ਖੂਬਸੂਰਤ ਮੌਸਮ ਨਾਲ, ਸਵੇਰੇ-ਸਵੇਰੇ ਪਿਆ ਮੀਂਹ
Sunday, Apr 26, 2020 - 11:16 AM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਕਾਡਊਨ ਦਰਮਿਆਨ ਦਿੱਲੀ ਵਾਸੀਆਂ ਦੀ ਐਤਵਾਰ ਦੀ ਸ਼ੁਰੂਆਤ ਖੂਬਸੂਰਤ ਮੌਸਮ ਨਾਲ ਹੋਈ। ਰਾਜਧਾਨੀ ਦਿੱਲੀ ਸਮੇਤ ਬਿਹਾਰ ਅਤੇ ਹੋਰ ਸੂਬਿਆਂ 'ਚ ਵੀ ਸਵੇਰੇ ਮੀਂਹ ਪਿਆ। ਹਾਲਾਂਕਿ ਇਹ ਮੀਂਹ ਕੁਝ ਦੇਰ ਲਈ ਹੀ ਪਿਆ। ਇਸ ਤੋਂ ਬਾਅਦ ਕੁਝ ਥਾਵਾਂ 'ਚ ਧੁੱਪ ਨਿਕਲ ਆਈ। ਦਿੱਲੀ 'ਚ ਪਿਆ ਮੀਂਹ ਮੌਸਮ ਨੂੰ ਜ਼ਰੂਰ ਸੁਹਾਵਣਾ ਬਣਾ ਰਿਹਾ ਹੈ ਪਰ ਇਸ ਨਾਲ ਕੋਰੋਨਾ ਵਾਇਰਸ ਨਾਲ ਚੱਲ ਰਹੀ ਜੰਗ 'ਚ ਮੁਸ਼ਕਲ ਵੀ ਆ ਸਕਦੀ ਹੈ।
ਦਰਅਸਲ ਮਾਹਰਾਂ ਮੰਨਦੇ ਹਨ ਕਿ ਕੋਰੋਨਾ ਵਾਇਰਸ ਸੂਰਜ ਦੀ ਤੇਜ਼ ਧੁੱਪ ਅਤੇ ਗਰਮੀ 'ਚ ਘੱਟ ਦੇਰ ਜ਼ਿੰਦਾ ਰਹਿੰਦਾ ਹੈ, ਜਿਸ ਨਾਲ ਉਹ ਘੱਟ ਫੈਲ ਸਕਦਾ ਹੈ। ਅਜਿਹੇ ਵਿਚ ਜੇਕਰ ਮੀਂਹ ਪਵੇਗਾ ਤਾਂ ਕੋਰੋਨਾ ਨੂੰ ਹਰਾਉਣਾ ਮੁਸ਼ਕਲ ਹੋਵੇਗਾ। ਦਿੱਲੀ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਇਹ ਫਿਲਹਾਲ 30 ਡਿਗਰੀ ਤੋਂ ਹੇਠਾਂ ਹੀ ਹੈ।
ਮੌਸਮ ਵਿਭਾਗ ਨੇ ਪਹਿਲੇ ਹੀ ਇਸ ਹਫਤੇ ਮੀਂਹ ਪੈਣ ਦਾ ਅਨੁਮਾਨ ਲੱਗਾ ਦਿੱਤਾ ਸੀ। ਮੌਸਮ ਭਵਿੱਖਵਾਣੀ ਦੀ ਗੱਲ ਕਰੀਏ ਤਾਂ ਅੱਜ ਪੂਰਾ ਦਿਨ ਅਜਿਹਾ ਹੀ ਸੁਹਾਵਣਾ ਮੌਸਮ ਬਣਾ ਰਹੇਗਾ ਅਤੇ ਦੁਪਹਿਰ ਬਾਅਦ ਵੀ ਮੀਂਹ ਦੇ ਆਸਾਰ ਹਨ। ਸੋਮਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।