ਦਿੱਲੀ : ਸਕੂਲਾਂ ’ਚ ਨਰਸਰੀ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ, ਇਸ ਦਿਨ ਤੱਕ ਕਰ ਸਕਦੇ ਹੋ ਅਪਲਾਈ
Wednesday, Dec 15, 2021 - 03:08 PM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦੇ ਨਿੱਜੀ ਸਕੂਲਾਂ ’ਚ ਨਰਸਲੀ ਜਮਾਤਾਂ ’ਚ ਦਾਖ਼ਲੇ ਦੀ ਪ੍ਰਕਿਰਿਆ ਬੁੱਧਵਾਰ ਤੋਂ ਸ਼ੁਰੂ ਹੋ ਗਈ। ਨਰਸਰੀ ਜਮਾਤ ’ਚ ਦਾਖ਼ਲਾ ਲੈਣ ਲਈ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ 7 ਜਨਵਰੀ ਹੈ। ਸਿੱਖਿਆ ਡਾਇਰੈਕਟੋਰੇਟ ਨੇ ਪਿਛਲੇ ਮਹੀਨੇ ਹੀ ਦਾਖ਼ਲਾ ਪ੍ਰਕਿਰਿਆ ਪ੍ਰੋਗਰਾਮ ਨੂੰ ਨੋਟੀਫਿਕੇਸ਼ਨ ਦਿੱਤੀ ਸੀ। ਕੋਰੋਨਾ ਮਹਾਮਾਰੀ ਕਾਰਨ ਪਿਛਲੀ ਵਾਰ ਨਰਸਰੀ ਦਾਖ਼ਲੇ ਦੀ ਪ੍ਰਕਿਰਿਆ ਫਰਵਰੀ ’ਚ ਹੀ ਸ਼ੁਰੂ ਹੋ ਸਕੀ ਸੀ।
ਇਹ ਵੀ ਪੜ੍ਹੋ : ਬੇਅਦਬੀ ਮਾਮਲਾ : ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਰਾਮ ਰਹੀਮ ਨੇ ਹਾਈ ਕੋਰਟ ’ਚ ਦਿੱਤੀ ਚੁਣੌਤੀ
ਸਿੱਖਿਆ ਡਾਇਰੈਕਟੋਰੇਟ ਦੇ ਇਕ ਅਧਿਕਾਰੀ ਨੇ ਕਿਹਾ ਕਿ ਦਾਖ਼ਲੇ ਲਈ ਚੁਣੇ ਗਏ ਬੱਚਿਆਂ ਦੀ ਪਹਿਲੀ ਸੂਚੀ 4 ਫ਼ਰਵਰੀ, ਉਸ ਤੋਂ ਬਾਅਦ 21 ਫ਼ਰਵਰੀ ਦੂਜੀ ਸੂਚੀ, ਜਦੋਂ ਕਿ ਸੀਟਾਂ ਦੇ ਬਾਕੀ ਰਹਿਣ ’ਤੇ 15 ਮਾਰਚ ਨੂੰ ਆਖ਼ਰੀ ਸੂਚੀ ਜਾਰੀ ਕੀਤੀ ਜਾਵੇਗੀ। ਦਾਖ਼ਲੇ ਦੀ ਪੂਰੀ ਪ੍ਰਕਿਰਿਆ 31 ਮਾਰਚ ਖ਼ਤਮ ਹੋਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ