ਦਿੱਲੀ-ਗੁਰੂਗ੍ਰਾਮ ਬਾਰਡਰ ''ਤੇ ਲੋਕਾਂ ਦਾ ਹੰਗਾਮਾ, ਪੁਲਸ ''ਤੇ ਕੀਤਾ ਪਥਰਾਅ

05/20/2020 12:58:28 PM

ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਰਹਿਣ ਵਾਲੇ ਮਜ਼ਦੂਰਾਂ ਦਾ ਸਬਰ ਜਵਾਬ ਦੇਣ ਲੱਗਾ। ਦਰਅਸਲ ਗੁਰੂਗ੍ਰਾਮ 'ਚ ਬਾਰਡਰ ਪਾਰ ਕਰਨ ਦੀ ਆਗਿਆ ਨਾ ਮਿਲਣ ਤੋਂ ਬਾਅਦ ਸਥਾਨਕ ਲੋਕਾਂ ਨੇ ਪਾਲਮ ਵਿਹਾਰ ਨੇੜੇ ਦਿੱਲੀ-ਗੁਰੂਗ੍ਰਾਮ ਬਾਰਡਰ 'ਤੇ ਪੁਲਸ ਉੱਪਰ ਪਥਰਾਅ ਕੀਤਾ। ਇਸ ਪਥਰਾਅ ਦੀ ਵਜ੍ਹਾ ਕਰ ਕੇ 5 ਪੁਲਸ ਕਰਮਚਾਰੀ ਜ਼ਖਮੀ ਵੀ ਹੋਏ ਹਨ। ਗੁਰੂਗ੍ਰਾਮ ਦੇ ਉਦਯੋਗ ਵਿਹਾਰ ਇਲਾਕੇ 'ਚ ਕੰਮ ਕਰਨ ਵਾਲੇ ਹਜ਼ਾਰਾਂ ਮਜ਼ਦੂਰ ਦਿੱਲੀ ਦੇ ਕਾਪਸਹੇੜਾ ਵਿਚ ਰਹਿੰਦੇ ਹਨ। ਉਹ ਕੰਮ ਕਰਨ ਲਈ ਆਉਣਾ ਚਾਹੁੰਦੇ ਹਨ ਪਰ ਗੁਰੂਗ੍ਰਾਮ ਪੁਲਸ ਕੁਲੈਕਟਰ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਰੋਜ਼ਾਨਾ ਮਜ਼ਦੂਰਾਂ ਨੂੰ ਰੋਕ ਦਿੰਦੀ ਹੈ।

 

ਦਰਅਸਲ ਦਿੱਲੀ-ਗੁਰੂਗ੍ਰਾਮ ਵਿਚਾਲੇ ਰੋਜ਼ਾਨਾ ਆਵਾਜਾਈ ਘੱਟ ਕਰਨ ਲਈ ਗੁਰੂਗ੍ਰਾਮ ਦੇ ਕੁਲੈਕਟਰ ਅਮਿਤ ਖੱਤਰੀ ਨੇ ਆਦੇਸ਼ ਜਾਰੀ ਕੀਤਾ ਹੋਇਆ ਹੈ ਕਿ ਗੁਰੂਗ੍ਰਾਮ ਵਿਚ ਕੰਮ ਕਰਨ ਵਾਲੇ ਗੁਰੂਗ੍ਰਾਮ ਵਿਚ ਰਹਿਣ ਅਤੇ ਦਿੱਲੀ ਵਿਚ ਕੰਮ ਕਰਨ ਵਾਲੇ ਦਿੱਲੀ ਵਿਚ ਰਹਿਣ। ਅੱਜ ਭਾਵ ਬੁੱਧਵਾਰ ਨੂੰ ਗੁਰੂਗ੍ਰਾਮ 'ਚ ਬਾਰਡਰ ਪਾਰ ਕਰਨ ਦੀ ਆਗਿਆ ਨਾ ਮਿਲਣ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਸ 'ਤੇ ਪਥਰਾਅ ਕੀਤਾ।


Tanu

Content Editor

Related News