ਦਿੱਲੀ ਦੇ LG ਨੇ ਗਊਸ਼ਾਲਾ, ਆਯੂਸ਼ਮਾਨ ਅਰੋਗਿਆ ਮੰਦਰ ਲਈ ਜ਼ਮੀਨ ਅਲਾਟਮੈਂਟ ਨੂੰ ਦਿੱਤੀ ਮਨਜ਼ੂਰੀ

Friday, Jun 05, 2026 - 04:37 PM (IST)

ਦਿੱਲੀ ਦੇ LG ਨੇ ਗਊਸ਼ਾਲਾ, ਆਯੂਸ਼ਮਾਨ ਅਰੋਗਿਆ ਮੰਦਰ ਲਈ ਜ਼ਮੀਨ ਅਲਾਟਮੈਂਟ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ- ਦਿੱਲੀ ਦੇ ਉੱਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ 2 ਆਯੂਸ਼ਮਾਨ ਅਰੋਗਿਆ ਮੰਦਰ ਸਿਹਤ ਕੇਂਦਰ ਅਤੇ ਇਕ ਗਊਸ਼ਾਲਾ ਦੀ ਸਥਾਪਨਾ ਲਈ ਗ੍ਰਾਮ ਸਭਾ ਦੀ ਜ਼ਮੀਨ ਅਲਾਟਮੈਂਟ ਨੂੰ ਮਨਜ਼ੂਰੀ ਦੇ ਦਿੱਤੀ ਹੈ। 'ਲੋਕ ਨਿਵਾਸ' ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਦਿੱਲੀ ਦੇ ਸੁੰਗਰਪੁਰ ਪਿੰਡ 'ਚ 28 ਬੀਘਾ ਅਤੇ 5 ਬਿਸਵਾ ਗ੍ਰਾਮ ਸਭਾ ਦੀ ਜ਼ਮੀਨ ਨੂੰ ਉੱਥੇ ਗਊਸ਼ਾਲਾ ਸਥਾਪਤ ਕਰਨ ਲਈ 99 ਸਾਲਾਂ ਦੀ ਮਿਆਦ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਬਿਸਵਾ ਉੱਤਰ ਭਾਰਤੀ ਸੂਬਿਆਂ ਦੇ ਪੇਂਡੂ ਅਤੇ ਖੇਤੀਬਾੜੀ ਖੇਤਰਾਂ 'ਚ ਵਰਤੀ ਇਕ ਰਵਾਇਤੀ ਜ਼ਮੀਨ ਮਾਪਣ ਦੀ ਇਕਾਈ ਹੈ। 

ਇਹ ਜ਼ਮੀਨ ਦਿੱਲੀ ਸਰਕਾਰ ਦੇ ਵਿਕਾਸ ਵਿਭਾਗ ਦੀ ਪਸ਼ੂ ਪਾਲਣ ਇਕਾਈ ਨੂੰ ਅਲਾਟ ਕੀਤੀ ਜਾਵੇਗੀ, ਜਿਸ ਦੀ ਵਰਤੋਂ ਉਸ ਸਥਾਨ 'ਤੇ ਗਊਸ਼ਾਲਾ ਵਿਕਸਿਤ ਕਰਨ ਲਈ ਕੀਤੀ ਜਾਵੇਗੀ। ਇਸ ਫੈਸਲੇ ਨਾਲ ਅਗਸਤ 2025 ਤੋਂ ਦਿੱਲੀ ਦੇ ਹਰ ਜ਼ਿਲ੍ਹੇ 'ਚ ਘੱਟੋ-ਘੱਟ ਇਕ ਗਊਸ਼ਾਲਾ ਅਤੇ ਇਕ ਕੁੱਤਿਆਂ ਲਈ ਆਸ਼ਰਮਮ ਸਥਾਪਤ ਕਰਨ ਦੇ ਸਰਕਾਰ ਦੇ ਪਹਿਲੇ ਦੇ ਫੈਸਲੇ ਨੂੰ ਉਤਸ਼ਾਹ ਮਿਲੇਗਾ। ਅਧਿਕਾਰੀਆਂ ਨੇ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੰਧੂ ਨੇ ਉੱਤਰੀ ਦਿੱਲੀ ਦੇ ਬਾਹਰੀ ਇਲਾਕੇ ਮੰਗੇਸ਼ਪੁਰ ਅਤੇ ਦੱਖਣੀ ਦਿੱਲੀ ਦੇ ਫਤਿਹਪੁਰ ਬੇਰੀ ਵਿਖੇ ਆਯੁਸ਼ਮਾਨ ਅਰੋਗਿਆ ਮੰਦਰਾਂ ਦੀ ਸਥਾਪਨਾ ਲਈ ਗ੍ਰਾਮ ਸਭਾ ਦੀ ਜ਼ਮੀਨ 1 ਰੁਪਏ ਦੀ ਮਾਮੂਲੀ ਫੀਸ 'ਤੇ ਅਲਾਟ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਜ਼ਮੀਨ ਦੀ ਘਾਟ ਕਾਰਨ ਅਰੋਗਿਆ ਮੰਦਰਾਂ ਨੂੰ "ਗੰਭੀਰ ਚੁਣੌਤੀਆਂ" ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਪ ਰਾਜਪਾਲ ਦੇ ਫੈਸਲੇ ਨਾਲ ਅਰੋਗਿਆ ਮੰਦਰਾਂ ਨੂੰ ਅਲਾਟ ਕੀਤੀ ਗਈ ਜ਼ਮੀਨ ਦੀ ਗਿਣਤੀ 14 ਹੋ ਗਈ ਹੈ। ਇਨ੍ਹਾਂ 'ਚ ਉੱਤਰੀ ਦਿੱਲੀ 'ਚ ਤਿੰਨ, ਦੱਖਣ-ਪੱਛਮੀ ਦਿੱਲੀ 'ਚ 9 ਅਤੇ ਦੱਖਣ-ਪੂਰਬੀ ਅਤੇ ਦੱਖਣੀ ਦਿੱਲੀ 'ਚ ਇਕ-ਇਕ ਸਥਾਨ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News