ਦਿੱਲੀ- ਅਗਲੇ 24 ਘੰਟਿਆਂ ''ਚ ਤੇਜ਼ ਹਵਾਵਾਂ ਦੇ ਨਾਲ ਹੋਵੇਗੀ ਬਾਰਸ਼, ਅਲਰਟ ਜਾਰੀ

05/13/2020 9:21:14 PM

ਨਵੀਂ ਦਿੱਲੀ (ਇੰਟ)— ਦੇਸ਼ ਦੀ ਰਾਜਧਾਨੀ ਦਿੱਲੀ 'ਚ ਮੌਸਮ ਇਕ ਬਾਰ ਫਿਰ ਬਦਲਣ ਜਾ ਰਿਹਾ ਹੈ। ਅਗਲੇ 24 ਘੰਟਿਆਂ 'ਚ ਤੇਜ਼ ਹਵਾ ਦੇ ਨਾਲ ਭਾਰੀ ਗੜੇਮਾਰੀ ਤੇ ਬਾਰਸ਼ ਪੈਣ ਦੀ ਸੰਭਾਵਨਾ ਹੈ। ਜਿਸ ਨੂੰ ਲੈ ਕੇ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ। ਵਿਭਾਗ ਦੇ ਅਨੁਮਾਨ ਹੈ ਕਿ 70 ਕਿਲੋਮੀਟਰ ਪ੍ਰਤੀਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਤੇ ਕਈ ਇਲਾਕਿਆਂ 'ਚ ਹਲਕੀ ਬਾਰਸ਼ ਪੈ ਸਕਦਾ ਹੈ। 
ਮੌਸਮ ਵਿਭਾਗ ਦੇ ਅਨੁਸਾਰ ਉੱਤਰ ਭਾਰਤ ਤੇ ਪੱਛਮੀ ਗੜਬੜੀ ਦੀ ਗਤੀਵਿਧੀ ਬਣੀ ਹੋਈ ਹੈ। ਅਜਿਹੇ 'ਚ ਇਸਦਾ ਅਸਰ ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਪ੍ਰਦੇਸ਼ਾਂ ਦੇ ਨਾਲ-ਨਾਲ ਮੈਦਾਨੀ ਸੂਬਿਆਂ ਜਿਵੇਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉੱਤਰੀ ਰਾਜਸਥਾਨ ਦੇ ਨਾਲ ਨਾਲ ਬਾਰਸ਼ ਪੈਣ ਦੀ ਸੰਭਾਵਨਾ ਹੈ। ਇੱਥੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਤੇ ਘੱਟ ਤੋਂ ਘੱਟ 26 ਡਿਗਰੀ ਰਹੇਗਾ।


Gurdeep Singh

Content Editor

Related News