ਦਿੱਲੀ ''ਚ ਗ੍ਰਿਫ਼ਤਾਰ ISIS ਦੇ ਅੱਤਵਾਦੀ ਨੇ ਪੁੱਛ-ਗਿੱਛ ਦੌਰਾਨ ਕੀਤਾ ਖ਼ੁਲਾਸਾ

08/31/2020 3:11:58 PM

ਨਵੀਂ ਦਿੱਲੀ— ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਬੀਤੇ ਦਿਨੀਂ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਦੇ ਅੱਤਵਾਦੀ ਮੁਹੰਮਦ ਮੁਸਤਕੀਮ ਉਰਫ ਅਬੂ ਯੂਸੁਫ ਨੂੰ ਗ੍ਰਿਫ਼ਤਾਰ ਕੀਤਾ ਸੀ। ਸਪੈਸ਼ਲ ਸੈੱਲ ਵਲੋਂ ਕੀਤੀ ਗਈ ਪੁੱਛ-ਗਿੱਛ ਵਿਚ ਜੋ ਖ਼ੁਲਾਸੇ ਹੋਏ ਹਨ, ਉਹ ਹੈਰਾਨ ਕਰਨ ਵਾਲੇ ਹਨ। ਅੱਤਵਾਦੀ ਅਬੂ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਸ ਦਿਨ ਕਰੋਲਬਾਗ ਦੇ ਭੀੜ-ਭਾੜ ਵਾਲੇ ਇਲਾਕੇ ਵਿਚ ਬੰਬ ਧਮਾਕੇ ਕਰਨ ਜਾ ਰਿਹਾ ਸੀ। ਧਮਾਕੇ ਤੋਂ ਪਹਿਲਾਂ ਇਲਾਕੇ ਦੀ ਰੇਕੀ ਉਹ ਪਹਿਲਾਂ ਹੀ ਕਰ ਚੁੱਕਾ ਸੀ। ਉਸ ਨੇ ਦੱਸਿਆ ਕਿ ਧਮਾਕੇ ਲਈ 2 ਕੁੱਕਰਾਂ 'ਚ 15 ਕਿਲੋ ਵਿਸਫੋਟਕ ਨਾਲ ਆਈ. ਈ. ਡੀ. ਲਾ ਕੇ ਉਸ ਨੇ ਬੰਬ ਨੂੰ ਤਿਆਰ ਕਰ ਲਿਆ ਸੀ। ਉਸ ਨੇ ਦੱਸਿਆ ਕਿ ਕਰੋਲਬਾਗ ਵਿਚ ਕੁੱਕਰ ਰੱਖ ਕੇ ਸਿਰਫ ਟਾਈਮਰ ਆਨ ਕਰਨਾ ਹੀ ਬਾਕੀ ਸੀ। ਉਸ ਤੋਂ ਬਾਅਦ ਉਸ ਦਾ ਅਗਲਾ ਟਾਰਗੇਟ ਫਿਦਾਯੀਨ ਹਮਲੇ ਦਾ ਸੀ।

ਇਹ ਵੀ ਪੜ੍ਹੋ: ਦਿੱਲੀ ਦੇ ਧੌਲਾ ਕੁਆਂ 'ਚ ਮੁਕਾਬਲਾ, ਪੁਲਸ ਨੇ ISIS ਦਾ ਅੱਤਵਾਦੀ ਕੀਤਾ ਗ੍ਰਿਫ਼ਤਾਰ

ਦੱਸਣਯੋਗ ਹੈ ਕਿ ਬੀਤੀ 22 ਅਗਸਤ ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਆਈ. ਐੱਸ. ਆਈ. ਐੱਸ. ਦੇ ਸ਼ੱਕੀ ਅੱਤਵਾਦੀ ਅਬੂ ਯੂਸੁਫ ਨੂੰ ਗ੍ਰਿਫ਼ਤਾਰ ਕਾਤਾ ਸੀ। ਉਸ ਦੀ ਨਿਸ਼ਾਦੇਹੀ 'ਤੇ ਸਪੈਸ਼ਲ ਸੈੱਲ ਦੀ ਟੀਮ ਨੇ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਸਥਿਤ ਉਸ ਦੇ ਘਰ 'ਚੋਂ ਭਾਰੀ ਮਾਤਰਾ ਵਿਚ ਵਿਸਫੋਟਕ ਅਤੇ ਬੰਬ ਬਣਾਉਣ ਦਾ ਸਾਮਾਨ ਬਰਾਮਦ ਕੀਤਾ ਸੀ। ਅਬੂ ਦੇ ਘਰ 'ਚੋਂ ਦੋ ਸੁਸਾਈਡ ਜੈਕੇਟ ਸਮੇਤ ਕਈ ਇਤਰਾਜ਼ਯੋਗ ਸਾਮਾਨ ਬਰਾਮਦ ਕੀਤਾ ਸੀ।

ਇਹ ਵੀ ਪੜ੍ਹੋ: ਅੱਤਵਾਦੀ ਅਬੂ ਯੂਸੁਫ ਦੇ ਪਿਤਾ ਬੋਲੇ- 'ਹੈਰਾਨ ਹਾਂ ਮੇਰਾ ਪੁੱਤ ਅੱਤਵਾਦ ਦੀ ਰਾਹ 'ਤੇ ਚੱਲ ਪਿਆ' 

ਦੱਸ ਦੇਈਏ ਕਿ ਇਸ ਅੱਤਵਾਦੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ 6 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਅਬੂ ਨੇ ਖੁਦ ਪੁਲਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਉਹ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਦਾ ਰਹਿਣ ਵਾਲਾ ਹੈ। ਸਪੈਸ਼ਲ ਸੈੱਲ ਉਸ ਨੂੰ ਲੈ ਕੇ ਉੱਤਰ ਪ੍ਰਦੇਸ਼ ਪਹੁੰਚੀ ਸੀ, ਜਿੱਥੋਂ ਉਸ ਦੀ ਨਿਸ਼ਾਨਦੇਹੀ 'ਤੇ ਵਿਸਫੋਟਕ ਸਮੇਤ ਸਾਰਾ ਸਾਮਾਨ ਬਰਾਮਦ ਕੀਤਾ ਗਿਆ।


Tanu

Content Editor

Related News