ਦਿੱਲੀ: ਗ੍ਰਹਿ ਮੰਤਰਾਲਾ ਨੇ ਇਜ਼ਰਾਇਲੀ ਦੂਤਘਰ ਦੇ ਕੋਲ ਹੋਏ ਧਮਾਕੇ ਦੀ ਜਾਂਚ NIA ਨੂੰ ਸੌਂਪੀ

02/02/2021 9:30:28 PM

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਸਥਿਤ ਇਜ਼ਰਾਇਲ ਦੂਤਘਰ ਦੇ ਕੋਲ ਬੀਤੇ ਦਿਨੀਂ ਹੋਏ ਧਮਾਕੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਕਰੇਗੀ। ਕੇਂਦਰੀ ਗ੍ਰਹਿ ਮੰਤਰਾਲਾ ਨੇ ਮੰਗਲਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਦਿੱਲੀ ਵਿੱਚ ਇਜਰਾਇਲੀ ਦੂਤਘਰ ਦੇ ਕੋਲ ਹੋਏ ਧਮਾਕੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਨੂੰ ਸੌਂਪੀ ਗਈ ਹੈ। ਹੁਣ ਤੱਕ ਇਸ ਮਾਮਲੇ ਦੀ ਜਾਂਚ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਹੀ ਕਰ ਰਹੀ ਸੀ। ਦੱਸ ਦਈਏ ਕਿ 29 ਜਨਵਰੀ ਦੀ ਸ਼ਾਮ ਇਜ਼ਰਾਇਲ ਦੂਤਘਰ ਦੇ ਕੋਲ ਇੱਕ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਕਰੀਬ 5-6 ਗੱਡੀਆਂ ਨੂੰ ਨੁਕਸਾਨ ਪਹੁੰਚਿਆ ਸੀ। 

ਇਹ ਧਮਾਕਾ ਉਦੋਂ ਹੋਇਆ ਜਦੋਂ ਘਟਨਾ ਸਥਾਨ ਤੋਂ ਕੁੱਝ ਹੀ ਦੂਰੀ 'ਤੇ ਬੀਟਿੰਗ ਰਿਟਰੀਟ ਸੈਰੇਮਨੀ ਚੱਲ ਰਹੀ ਸੀ ਅਤੇ ਦੇਸ਼ ਦੇ ਕਈ VIP ਉੱਥੇ ਮੌਜੂਦ ਸਨ। ਇਸ ਧਮਾਕੇ 'ਤੇ ਦਿੱਲੀ ਪੁਲਸ ਨੇ ਕਿਹਾ ਕਿ ਉਹ ਹੁਣੇ ਇਸ 'ਤੇ ਕੁੱਝ ਨਹੀਂ ਕਹਿਣਗੇ ਘਟਨਾ ਦੀ ਜਾਂਚ ਹੋ ਰਹੀ ਹੈ। ਉਥੇ ਹੀ ਦਿੱਲੀ ਪੁਲਸ ਹੁਣ ਕੇਸ ਡਾਇਰੀ, ਐੱਫ.ਆਈ.ਆਰ. ਅਤੇ ਤਮਾਮ ਸਬੂਤਾਂ ਨੂੰ ਐੱਨ.ਆਈ.ਏ. ਇਜ਼ਰਾਇਲ ਦੂਤਘਰ ਦੇ ਕੋਲ ਧਮਾਕੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫੋਨ 'ਤੇ ਗੱਲ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਦੋਸ਼ੀ ਕੋਈ ਵੀ ਹੋਵੇ, ਉਸ ਨੂੰ ਸਜ਼ਾ ਦਿੱਤੀ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।
 


Inder Prajapati

Content Editor

Related News