ਦਿੱਲੀ: ਕਸ਼ਮੀਰੀ ਗੇਟ ਨੇੜੇ 4 ਨੂੰ ਕਾਰ ਨੇ ਦਰੜਿਆ, 2 ਦੀ ਮੌਤ

06/24/2017 7:56:00 PM

ਨਵੀਂ ਦਿੱਲੀ— ਦਿੱਲੀ ਸਥਿਤ ਕਸ਼ਮੀਰੀ ਗੇਟ ਨੇੜੇ ਸੜਕ ਦੇ ਕਿਨਾਰੇ ਬੈਠੇ ਚਾਰ ਲੋਕਾਂ ਨੂੰ ਕਾਰ ਨੇ ਕੁਚਣ ਦਿੱਤਾ, ਜਿਸ ਨਾਲ 2 ਦੀ ਮੌਤ ਹੋ ਗਈ ਤੇ 2 ਹੋਰ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਸੜਕ ਦੇ ਕਿਨਾਰੇ ਚਾਰ ਲੋਕ ਬੈਠੇ ਸਨ ਕਿ ਅਚਾਨਕ ਇਕ ਕਾਰ ਉਨ੍ਹਾਂ 'ਤੇ ਆ ਚੜ੍ਹੀ। ਇਸ ਹਾਦਸੇ 'ਚ 2 ਦੀ ਥਾਂ 'ਤੇ ਹੀ ਮੌਤ ਹੋ ਗਈ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਾਰ ਦੇ ਡਰਾਈਵਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News