ਦਿੱਲੀ ਦੀ ਆਬੋ-ਹਵਾ ‘ਬੇਹੱਦ ਖਰਾਬ’, AQI 338 ’ਤੇ ਪਹੁੁੰਚਿਆ
Sunday, Nov 14, 2021 - 01:45 PM (IST)
ਨਵੀਂ ਦਿੱਲੀ (ਭਾਸ਼ਾ)— ਦਿੱਲੀ ਵਿਚ ਹਵਾ ਗੁਣਵੱਤਾ ਐਤਵਾਰ ਨੂੰ ‘ਗੰਭੀਰ’ ਸ਼੍ਰੇਣੀ ਤੋਂ ਸੁਧਰ ਕੇ ‘ਬੇਹੱਦ ਖਰਾਬ’ ਸ਼੍ਰੇਣੀ ਵਿਚ ਪਹੁੰਚ ਗਈ ਹੈ। ਹਵਾ ਗੁਣਵੱਤਾ ਸੂਚਕਾਂਕ (ਏ. ਕਿਊ. ਆਈ.) 338 ਦਰਜ ਕੀਤਾ ਗਿਆ। ਹਵਾ ਪ੍ਰਦੂਸ਼ਣ ਦੀ ਜਾਣਕਾਰੀ ਲੈਣ ਵਾਲੇ ਐਪ ‘ਸਮੀਰ’ ਮੁਤਾਬਕ ਦਿੱਲੀ ’ਚ ਸਵੇਰੇ 9 ਵਜੇ ਦੇ ਕਰੀਬ ਹਵਾ ਗੁਣਵੱਤਾ ਸੂਚਕਾਂਕ 338 ਦਰਜ ਕੀਤਾ ਗਿਆ। ਦਿੱਲੀ ’ਚ ਲੋਧੀ ਰੋਡ, ਚਾਂਦਨੀ ਚੌਕ ਅਤੇ ਦਿੱਲੀ ਹਵਾਈ ਅੱਡੇ ’ਤੇ ਏ. ਕਿਊ. ਆਈ. ਕ੍ਰਮਵਾਰ- 295, 352 ਅਤੇ 321 ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਖ਼ਤਰਨਾਕ ਪੱਧਰ ’ਤੇ ਪੁੱਜੀ ਦਿੱਲੀ ਦੀ ਹਵਾ, ਲੋਕਾਂ ਨੂੰ ਘਰਾਂ ’ਚੋਂ ਨਾ ਨਿਕਲਣ ਦੀ ਸਲਾਹ
ਦੱਸ ਦੇਈਏ ਕਿ 0 ਤੋਂ 50 ਵਿਚਾਲੇ ਏ. ਕਿਊ. ਆਈ. ਨੂੰ ‘ਚੰਗਾ’, 51 ਤੋਂ 100 ਵਿਚਾਲੇ ‘ਤਸੱਲੀਬਖ਼ਸ਼’, 101 ਤੋਂ 200 ਵਿਚਾਲੇ ‘ਮੱਧ’, 201 ਤੋਂ 300 ਵਿਚਾਲੇ ‘ਖਰਾਬ’, 301 ਤੋਂ 400 ਵਿਚਾਲੇ ‘ਬੇਹੱਦ ਖਰਾਬ’ ਅਤੇ 401 ਤੋਂ 500 ਵਿਚਾਲੇ ਏ. ਕਿਊ. ਆਈ. ਨੂੰ ‘ਗੰਭੀਰ’ ਸ਼੍ਰੇਣੀ ਵਿਚ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਦਿੱਲੀ ’ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਚੀਫ਼ ਜਸਟਿਸ ਨੇ ਕਿਹਾ- ‘ਅਸੀਂ ਘਰਾਂ ’ਚ ਵੀ ਮਾਸਕ ਲਾਉਣ ਨੂੰ ਮਜ਼ਬੂਰ’
ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਦੇ ਮੁੱਖ ਮੰਤਰੀ ਦਾ ਐਲਾਨ—
ਓਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਦੂਸ਼ਣ ਸੰਕਟ ਨਾਲ ਨਜਿੱਠਣ ਲਈ ਸ਼ਨੀਵਾਰ ਨੂੰ ਇਕ ਹਫ਼ਤੇ ਤੱਕ ਸਕੂਲਾਂ ਨੂੰ ਬੰਦ ਕਰਨ, ਨਿਰਮਾਣ ਕਾਰਜਾਂ ’ਤੇ ਰੋਕ, ਸਰਕਾਰੀ ਦਫ਼ਤਰਾਂ ਵਿਚ ਕਰਮੀਆਂ ਦੇ ਘਰ ਤੋਂ ਕੰਮ ਕਰਨ ਸਮੇਤ ਕਈ ਐਮਰਜੈਂਸੀ ਕਦਮਾਂ ਦਾ ਐਲਾਨ ਕੀਤਾ ਹੈ। ਐਮਰਜੈਂਸੀ ਬੈਠਕ ਮਗਰੋਂ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੁਪਰੀਮ ਕੋਰਟ ਦੇ ਸਾਹਮਣੇ ‘ਲਾਕਡਾਊਨ’ ਦੀ ਯੋਜਨਾ ਵੀ ਪੇਸ਼ ਕਰੇਗੀ।
ਇਹ ਵੀ ਪੜ੍ਹੋ : ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਸਕੂਲ ਇਕ ਹਫ਼ਤੇ ਲਈ ਕੀਤੇ ਬੰਦ
ਦੱਸ ਦੇਈਏ ਕਿ ਦਿੱਲੀ-ਐੱਨ. ਸੀ. ਆਰ. ਵਿਚ ਪਟਾਕਿਆਂ, ਪਰਾਲੀ ਸਾੜਨ ਅਤੇ ਮੌਸਮ ਦੇ ਉਲਟ ਹਾਲਾਤਾਂ ਕਾਰਨ ਹਵਾ ਪ੍ਰਦੂਸ਼ਣ ਦੇ ਐਮਰਜੈਂਸੀ ਪੱਧਰ ’ਤੇ ਪਹੁੰਚਣ ਮਗਰੋਂ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਨੂੰ ਆਪਣੇ ਵਾਹਨਾਂ ਦੀ ਵਰਤੋਂ ’ਚ 30 ਫ਼ੀਸਦੀ ਤੱਕ ਕਟੌਤੀ ਕਰਨ ਦੀ ਸਲਾਹ ਦਿੱਤੀ ਸੀ।