ਦਿੱਲੀ ''ਚ ਕੋਹਰੇ ਕਾਰਨ 17 ਰੇਲਗੱਡੀਆਂ ਰੱਦ, 24 ਲੇਟ
Thursday, Dec 14, 2017 - 07:31 PM (IST)
ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ 'ਚ ਵੀਰਵਾਰ ਸਵੇਰੇ ਕੋਹਰਾ ਛਾਇਆ ਰਿਹਾ। ਇਸ ਦੇ ਨਾਲ ਹੀ ਕੁੱਝ ਹਿੱਸਿਆਂ 'ਚ ਬੱਦਲ ਵੀ ਛਾਏ ਰਹੇ। ਉਤਰ ਭਾਰਤ ਦੇ ਕਈ ਹਿੱਸਿਆਂ 'ਚ ਕੋਹਰੇ ਦੀ ਵਜ੍ਹਾ ਨਾਲ ਲਗਭਗ 17 ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਅਤੇ 24 ਨਿਰਧਾਰਿਤ ਸਮੇਂ 'ਚ ਦੇਰੀ ਨਾਲ ਚੱਲ ਰਹੀਆਂ ਹਨ, ਜਦਕਿ 5 ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ।
ਇਥੇ ਦਾ ਨਿਊਨਤਮ ਤਾਪਮਾਨ ਸਮਾਨ ਤੋਂ 3 ਡਿਗਰੀ ਜ਼ਿਆਦਾ 11.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਆਸਮਾਨ ਸਾਫ ਰਹਿਣ ਦੀ ਸੰਭਾਵਨਾ ਜਤਾਈ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ. ਐਮ. ਡੀ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿਨ 'ਚ ਆਸਮਾਨ ਸਾਫ ਰਹੇਗਾ। ਸ਼ਾਮ ਨੂੰ ਮੱਧਮ ਤੋਂ ਹਲਕਾ ਕੋਹਰਾ ਛਾਇਆ ਰਹਿਣ ਦੀ ਸੰਭਾਵਨਾ ਹੈ।
