ਜੰਮੂ-ਕਸ਼ਮੀਰ ਤੋਂ ਸਰਪੰਚਾਂ ਦਾ ਡੈਲੀਗੇਸ਼ਨ ਉਤਰਾਖੰਡ ਰਵਾਨਾ
Tuesday, Dec 15, 2020 - 09:30 PM (IST)
ਜੰਮੂ : ਸਿਖਲਾਈ ਅਤੇ ਯਾਤਰਾ ਲਈ ਜੰਮੂ-ਕਸ਼ਮੀਰ ਤੋਂ ਸਰਪੰਚਾਂ ਦਾ ਇੱਕ ਵਫ਼ਦ ਉਤਰਾਖੰਡ ਦੌਰੇ 'ਤੇ ਰਵਾਨਾ ਹੋਇਆ। ਇਸ ਬੈਚ ਵਿੱਚ ਕਰੀਬ 33 ਸਰਪੰਚ ਸ਼ਾਮਲ ਹਨ। ਇਹ ਦੌਰਾ ਪੰਜ ਦਿਨਾਂ ਦਾ ਹੋਵੇਗਾ। ਸਰਪੰਚ ਉਤਰਾਖੰਡ ਵਿੱਚ ਫਲੈਗਸ਼ਿਪ ਸਕੀਮਾਂ ਦੇ ਪ੍ਰਬੰਧ ਅਤੇ ਹੋਰ ਪ੍ਰੋਗਰਾਮਾਂ ਦੇ ਸੰਬੰਧ ਵਿੱਚ ਜਾਣਕਾਰੀ ਲੈਣਗੇ।
ਦਿਹਾਤੀ ਵਿਕਾਸ ਅਤੇ ਪੰਚਾਇਤੀ ਸੂਬੇ ਦੀ ਸਕੱਤਰ ਸ਼ੀਤਲ ਨੰਦਾ ਨੇ ਇਸ ਹਵਾਲੇ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਫ਼ਦ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਵਿੱਚ ਯੂਟੀ ਦੀਆਂ ਵੱਖ-ਵੱਖ ਪੰਚਾਇਤਾਂ ਦੇ ਸਰਪੰਚ ਸ਼ਾਮਲ ਹਨ। ਨੰਦਾ ਨੇ ਕਿਹਾ ਕਿ ਉਤਰਾਖੰਡ ਦੇ ਪੰਚਾਇਤ ਵਿਭਾਗ ਨੇ ਇੱਕ ਜਾਗਰੂਕ ਵਰਕਸ਼ਾਪ ਦਾ ਪ੍ਰਬੰਧ ਕੀਤਾ ਹੈ ਅਤੇ ਇਸ ਨਾਲ ਜੰਮੂ-ਕਸ਼ਮੀਰ ਦੇ ਜਨ ਨੁਮਾਇੰਦਿਆਂ ਨੂੰ ਕਾਫ਼ੀ ਲਾਭ ਹੋਵੇਗਾ। ਉਨ੍ਹਾਂ ਨੇ ਸਰਪੰਚਾਂ ਨੂੰ ਕਿਹਾ ਕਿ ਉਹ ਫੀਲਡ ਦੀ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ ਇਕੱਠੀ ਕਰਨ। ਇਸ ਨਾਲ ਜੰਮੂ-ਕਮਸ਼ੀਰ ਦੀਆਂ ਪੰਚਾਇਤਾਂ ਨੂੰ ਅੱਗੇ ਚੱਲਕੇ ਕਾਫ਼ੀ ਲਾਭ ਹੋਵੇਗਾ।