ਪਹਿਲਾਂ ਨਾਂ-ਪਤਾ ਪੁੱਛਿਆ ਫਿਰ ਕਸ਼ਮੀਰੀ ਨੌਜਵਾਨਾਂ ਨੂੰ ਕੁੱਟਿਆ
Thursday, Jan 29, 2026 - 10:00 PM (IST)
ਵਿਕਾਸਨਗਰ (ਉਤਰਾਖੰਡ), (ਭਾਸ਼ਾ)- ਇੱਥੇ ਇੱਕ ਦੁਕਾਨਦਾਰ ਨੇ ਪਹਿਲਾਂ ਨਾਂ ਅਤੇ ਪਤਾ ਪੁੱਛਿਆ ਅਤੇ ਇਸ ਤੋਂ ਬਾਅਦ ਗਾਲੀ-ਗਲੋਚ ਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਡੰਡੇ ਅਤੇ ਲੋਹੇ ਦੀ ਰਾਡ ਨਾਲ ਕਸ਼ਮੀਰੀ ਨੌਜਵਾਨਾਂ ਦੀ ਕੁੱਟਮਾਰ ਕੀਤੀ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੁਕਾਨਦਾਰ ਨੂੰ ਹਿਰਾਸਤ ’ਚ ਲੈ ਲਿਆ ਹੈ।
ਕੋਤਵਾਲੀ ਐੱਸ. ਐੱਸ. ਆਈ. ਸ਼ਿਸ਼ੂਪਾਲ ਰਾਣਾ ਨੇ ਦੱਸਿਆ ਕਿ ਮੁਹੰਮਦ ਦਾਨਿਸ਼ ਪੁੱਤਰ ਮੁਹੰਮਦ ਯਾਸੀਨ ਨਿਵਾਸੀ ਕਰਲਪੁਰਾ ਕੋਪਡ, ਜੰਮੂ ਕਸ਼ਮੀਰ ਨੇ ਸ਼ਿਕਾਇਤ ’ਚ ਦੱਸਿਆ ਕਿ ਉਹ ਵਿਕਾਸਨਗਰ ਖੇਤਰ ’ਚ ਸ਼ਾਲ ਅਤੇ ਸੂਟ ਵੇਚਣ ਆਇਆ ਸੀ। ਨਾਲ ਉਸਦਾ ਛੋਟਾ ਭਰਾ ਮੁਹੰਮਦ ਤਵਿਸ ਵੀ ਸੀ। ਬੁੱਧਵਾਰ ਦੇਰ ਸ਼ਾਮ ਉਹ ਡਾਕਪੱਥਰ ਰੋਡ ਸਥਿਤ ਇਕ ਦੁਕਾਨ ’ਚ ਨਮਕੀਨ ਖਰੀਦਣ ਗਏ ਸਨ।
ਉਸ ਨੇ ਦੋਸ਼ ਲਾਇਆ ਕਿ ਦੁਕਾਨਦਾਰ ਨੇ ਨਾਂ ਅਤੇ ਪਤਾ ਪੁੱਛਿਆ। ਜਦੋਂ ਉਨ੍ਹਾਂ ਨੇ ਦੱਸਿਆ ਕਿ ਉਹ ਜੰਮੂ-ਕਸ਼ਮੀਰ ਦੇ ਹਨ ਤਾਂ ਦੁਕਾਨਦਾਰ ਭੜਕ ਗਿਆ। ਇਸ ਤੋਂ ਬਾਅਦ ਉਨ੍ਹਾਂ ਨਾਲ ਗਾਲੀ-ਗਲੋਚ ਅਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਡੰਡੇ ਅਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਇਸ ਨਾਲ ਦੋਵਾਂ ਭਰਾਵਾਂ ਨੂੰ ਬਹੁਤ ਸੱਟਾਂ ਲੱਗੀਆਂ।
